ਲੋਕਸਭਾ ਚੋਣਾਂ ਦੇ ਨਤੀਜਿਆਂ ਨੇ ਕਰਵਾਈ ਮੋਦੀ-ਮੋਦੀ, ਭਾਜਪਾ ਨੂੰ ਮਿਲੀਆਂ 302 ਸੀਟਾਂ

ਲੋਕਸਭਾ ਚੋਣਾਂ ਦੇ ਨਤੀਜਿਆਂ ਨੇ ਕਰਵਾਈ ਮੋਦੀ-ਮੋਦੀ, ਭਾਜਪਾ ਨੂੰ ਮਿਲੀਆਂ 302 ਸੀਟਾਂ
ਕਾਂਗਰਸ 50 ਸੀਟਾਂ ਹਾਸਿਲ ਕਰਕੇ ਬਣੀ ਸਭਤੋਂ ਵੱਡੀ ਵਿਰੋਧੀ ਪਾਰਟੀ
ਨਵੀਂ ਦਿੱਲੀ, 23 ਮਈ (ਸ.ਬ.) ਲੋਕਸਭਾ ਚੋਣਾਂ ਲਈ ਹੋਈ ਵੋਟਾਂ ਦੀ ਗਿਣਤੀ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਜਾਦੂ ਵੋਟਰਾਂ ਦੇ ਸਿਰ ਖੜ੍ਹ ਕੇ ਬੋਲਦਾ ਦਿਖਾਈ ਦਿੱਤਾ ਅਤੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਦਮ ਤੇ ਸਪਸ਼ਟ ਬਹੁਮਤ ਹਾਸਿਲ ਕਰਕੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ| ਭਾਜਪਾ ਨੂੰ ਪਿਛਲੀ ਵਾਰ (2914 ਵਿੱਚ) ਹੋਈਆਂ ਲੋਕਸਭਾ ਚੋਣਾਂ ਤੋਂ ਵੀ ਵੱਧ ਸੀਟਾਂ ਹਾਸਿਲ ਹੋਈਆਂ ਹਨ| ਹਾਲਾਂਕਿ ਉਸਦੇ ਗਠਜੋੜ ਦੇ ਸਹਿਯੋਗੀਆਂ ਦੀਆਂ ਸੀਟਾਂ ਪਿਛਲੀ ਵਾਰ ਦੇ ਮੁਕਾਬਲੇ ਘੱਟ ਹੋਈਆਂ ਹਨ|
ਚੋਣ ਕਮਿਸ਼ਨ ਵਲੋਂ ਬਾਅਦ ਦੁਪਹਿਰ ਸਾਢੇ ਚਾਰ ਵਜੇ ਤਕ ਜਾਰੀ ਕੀਤੇ ਗਏ ਗਿਣਤੀ ਦੇ ਅੰਕੜਿਆਂ ਦੇ ਅਨੁਸਾਰ ਭਾਰਤੀ ਜਨਤਾ ਪਾਰਟੀ ਦੇ ਖਾਤੇ ਵਿੱਚ 298 ਸੀਟਾਂ ਜਾ ਰਹੀਆਂ ਹਨ| ਇਹਨਾਂ ਵਿੱਚੋਂ 12 ਸੀਟਾਂ ਤੇ ਭਾਜਪਾ ਦੀ ਜਿੱਤ ਹੋ ਚੁੱਕੀ ਹੈ ਜਦੋਂਕਿ ਉਹ 290 ਸੀਟਾਂ ਤੇ ਅੱਗੇ ਚਲ ਰਹੀ ਹੈ| ਪਿਛਲੀ ਵਾਰ 44 ਸੀਟਾਂ ਹਾਸਿਲ ਕਰਨ ਵਾਲੀ ਕਾਂਗਰਸ ਪਾਰਟੀ ਨੂੰ 59 ਸੀਟਾਂ ਮਿਲਦੀਆਂ ਦਿਖ ਰਹੀਆਂ ਹਨ ਅਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਦੀ ਅਮੇਠੀ ਲੋਕਸਭਾ ਸੀਟਾਂ ਤੋਂ ਲਗਭਗ 22 ਹਜਾਰ ਵੋਟਾਂ ਤੋਂ ਪਿੱਛੇਚਲ ਰਹੇ ਸਨ ਹਾਲਾਂਕਿ ਉਹ ਕੇਰਲ ਦੀ ਵਾਇਨਾਡ ਸੀਟ ਤੋਂ ਚਾਰ ਲੱਖ 19 ਹਜਾਰ ਵੋਟਾਂ ਤੋਂ ਅੱਗੇ ਸਨ|
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਵਾਰਾਣਸੀ ਤੋਂ ਸ਼ਾਨਦਾਰ ਜਿੱਤ ਮਿਲਦੀ ਦਿਖ ਰਹੀ ਹੈ| ਸ੍ਰੀ ਮੋਦੀ 658866 ਵੋਟਾਂ ਹਾਸਿਲ ਕਰਕੇ ਆਪਣੇ ਨਜਦੀਕੀ ਵਿਰੋਧੀ ਸਮਾਜਵਾਦੀ ਪਾਰਟੀ ਦੀ ਸ਼ਾਲਿਨੀ ਯਾਦਵ ਤੋਂ ਪੌਣੈ ਪੰਜ ਲੱਖ ਵੋਟਾਂ ਤੋਂ ਅੱਗੇ ਚਲ ਰਹੇ ਸਨ|
ਇਹਨਾਂ ਚੋਣਾ ਵਿੱਚ ਤ੍ਰਿਣਮੂਲ ਕਾਂਗਰਸ ਨੂੰ 23, ਡੀ ਐਮ ਕੇ ਨੂੰ 23, ਵਾਈ ਐਸ ਆਰ ਕਾਂਗਰਸ ਨੂੰ 22, ਸ਼ਿਵ ਸੈਨਾ ਨੂੰ 18, ਜਨਤਾ ਦਲ ਯੂਨਾਇਟਿਡ ਨੂੰ 15, ਬੀਜੂ ਜਨਤਾ ਦਲ ਨੂੰ 13, ਬਹੁਜਨ ਸਮਾਜ ਪਾਰਟੀ ਨੂੰ 11, ਟੀ ਆਰ ਐਸ ਨੂੰ 9 ਅਤੇ ਲੋਕ ਜਨਸ਼ਕਤੀ ਪਾਰਟੀ ਅਤੇ ਸਮਾਜਵਾਦੀ ਪਾਰਟੀ ਨੂੰ 6-6 ਸੀਟਾਂ ਹਾਸਿਲ ਹੋਈਆਂ ਹਨ|
ਰਾਸ਼ਟਰਵਾਦੀ ਕਾਂਗਰਸ ਪਾਰਟੀ ਨੂੰ 5 ਸੀਟਾਂ ਹਾਸਿਲ ਹੋਈਆਂ ਹਨ ਅਤੇ ਸ੍ਰੀ ਚੰਦਰਬਾਬੂ ਨਾਇਡੂ ਦੀ ਤੇਲਗੂ ਦੇਸ਼ ਪਾਰਟੀ ਨੂੰ ਸਿਰਫ ਤਿੰਨ ਸੀਟਾਂ ਮਿਲਦੀਆਂ ਦਿਖ ਰਹੀਆਂ ਹਨ ਜਦੋਂਕਿ ਸ੍ਰੀ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਰਾਸ਼ਟਰੀ ਜਨਤਾ ਦਲ ਦਾ ਇਸ ਵਾਰ ਖਾਤਾ ਤਕ ਨਹੀਂ ਖੁੱਲਿਆ ਹੈ|
ਮਸ਼ਹੂਰ ਫਿਲਮੀ ਅਦਾਤਾਰ ਸ੍ਰੀ ਸ਼ਤਰੂਘਨ ਸਿਨਹਾ ਪਟਨਾ ਸਾਹਿਬ ਤੋਂ ਚੋਣ ਹਾਰ ਗਏ ਹਨ| ਉਹਨਾਂ ਨੂੰ ਭਾਜਪਾ ਦੇ ਸ੍ਰੀ ਰਵੀਸ਼ੰਕਰ ਪ੍ਰਸਾਦ ਨੇ 190859 ਵੋਟਾਂ ਦੇ ਫਰਕ ਨਾਲ ਹਰਾਇਆ ਹੈ| ਜੈ ਐਨ ਯੂਂ ਦੇ ਵਿਦਿਆਰਥੀ ਆਗੂ ਕਨਹੈਆ ਕੁਮਾਰ ਵੀ ਬੇਗੂਸਰਾਏ ਤੋਂ ਚੋਣ ਹਾਰ ਗਏ ਹਨ| ਉਹਨਾਂ ਨੂੰ ਭਾਜਪਾ ਦੇ ਗਿਰੀਰਾਜ ਸੋੰਘ ਤੋਂ 415421 ਵੋਟਾਂ ਦੇ ਫਰਕ ਨਾਲ ਹਾਰ ਦਾ ਮੂੰ ਵੇਖਣਾ ਪਿਆ ਹੈ|

Leave a Reply

Your email address will not be published. Required fields are marked *