ਲੋਕਸਭਾ ਚੋਣਾਂ ਲਈ ਭਖਦੀ ਰਾਜਨੀਤੀ

ਵਿਰੋਧੀ ਪਾਰਟੀਆਂ ਦੇ ਵਿਚਾਲੇ ਸਹਿਯੋਗ, ਸੰਜੋਗ ਅਤੇ ਗਠਜੋੜ ਦੀਆਂ ਸੰਭਾਵਨਾਵਾਂ ਤੇ ਗੱਲਬਾਤ ਚੱਲ ਹੀ ਰਹੀ ਹੈ| ਪਰੰਤੂ ਖਬਰਾਂ ਅਜਿਹੀਆਂ ਹਨ ਉਨ੍ਹਾਂ ਵਿੱਚ ਇਸ ਗੱਲ ਤੇ ਸਹਿਮਤੀ ਬਣ ਗਈ ਹੈ ਕਿ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਉੱਤੇ ਅਜੇ ਗੱਲ ਨਾ ਕੀਤੀ ਜਾਵੇ| ਸਾਰੇ ਜਾਣਦੇ ਹਨ, ਇਹ ਇੱਕ ਅਜਿਹਾ ਮਸਲਾ ਹੈ ਜੋ ਵੱਖ ਵੱਖ ਪਾਰਟੀਆਂ ਨੂੰ ਨੇੜੇ ਲਿਆਉਣ ਦੀ ਜਗ੍ਹਾ ਦੂਰ ਲਿਜਾ ਸਕਦਾ ਹੈ| ਹੁਣ ਇਹਨਾਂ ਸਾਰੀਆਂ ਪਾਰਟੀਆਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਭਾਜਪਾ ਵਿਰੋਧੀ ਵੋਟਾਂ ਨੂੰ ਵੰਡਣ ਤੋਂ ਕਿਵੇਂ ਰੋਕੀਏ| ਪ੍ਰਧਾਨ ਮੰਤਰੀ ਉਮੀਦਵਾਰ ਦਾ ਸਵਾਲ ਇਸ ਪ੍ਰਕ੍ਰਿਆ ਨੂੰ ਰੋਕਦਾ ਹੈ| ਵੱਖ-ਵੱਖ ਪਾਰਟੀਆਂ ਦੀ ਅਗਵਾਈ ਨੇ ਇਸ ਸਚਾਈ ਨੂੰ ਸਮਝਿਆ ਅਤੇ ਫਿਲਹਾਲ ਇਸ ਸਵਾਲ ਨੂੰ ਟਾਲਣ ਲਈ ਤਿਆਰ ਹੋ ਗਏ, ਇਹ ਵਿਰੋਧੀ ਏਕਤਾ ਦੇ ਲਿਹਾਜ਼ ਨਾਲ ਕਾਫੀ ਮਹੱਤਵਪੂਰਣ ਹੈ|
ਹਾਲਾਂਕਿ, ਭਾਜਪਾ ਨਿਸ਼ਚਿਤ ਰੂਪ ਨਾਲ ਇਸ ਹਾਲਤ ਦਾ ਫਾਇਦਾ ਚੁੱਕਣਾ ਚਾਹੇਗੀ| ਉਸਦੇ ਲਈ ਇਹ ਕਹਿਣਾ ਹੁਣ ਆਸਾਨ ਹੋਵੇਗਾ ਕਿ ਨਰਿੰਦਰ ਮੋਦੀ ਦਾ ਕੋਈ ਵਿਕਲਪ ਨਹੀਂ ਹੈ, ਕਿ ਭਾਜਪਾ ਵਿਰੋਧੀ ਪਾਰਟੀਆਂ ਕੋਈ ਅਜਿਹਾ ਚਿਹਰਾ ਨਹੀਂ ਲੱਭ ਸਕੀਆਂ ਜੋ ਮੋਦੀ ਦੇ ਮੁਕਾਬਲੇ ਪੇਸ਼ ਕੀਤਾ ਜਾ ਸਕੇ| ਪਰੰਤੂ, ਵਿਰੋਧੀ ਧਿਰ ਤੋਂ ਪ੍ਰਧਾਨ ਮੰਤਰੀ ਦਾ ਕੋਈ ਉਮੀਦਵਾਰ ਘੋਸ਼ਿਤ ਨਾ ਕੀਤਾ ਜਾਵੇ, ਅਜਿਹਾ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ| ਐਮਰਜੈਂਸੀ ਦੀ ਪਿਠਭੂਮੀ ਵਿੱਚ ਸਾਲ 1977 ਵਿੱਚ ਹੋਈਆਂ ਦੇਸ਼ ਦੀਆਂ ਸਭ ਤੋਂ ਇਤਿਹਾਸਿਕ ਚੋਣਾਂ ਵਿੱਚ ਵੀ ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਅਹੁਦੇ ਦਾ ਕੋਈ ਉਮੀਦਵਾਰ ਪਹਿਲਾਂ ਤੋਂ ਘੋਸ਼ਿਤ ਨਹੀਂ ਕੀਤਾ ਸੀ| 90 ਦੇ ਦਹਾਕੇ ਵਿੱਚ ਤਾਂ ਅਜਿਹਾ ਕਈ ਵਾਰ ਹੋਇਆ| 2004 ਦੀਆਂ ਚੋਣਾਂ ਇਸ ਮਾਮਲੇ ਵਿੱਚ ਇਤਿਹਾਸਿਕ ਕਹੀਆਂ ਜਾਣਗੀਆਂ ਕਿ ਚੋਣਾਂ ਤੋਂ ਪਹਿਲਾਂ ਜੋ ਪਾਰਟੀਆਂ ਵਿਦੇਸ਼ੀ ਮੂਲ ਦੇ ਤਰਕ ਨਾਲ ਸੋਨੀਆ ਦਾ ਵਿਰੋਧ ਕਰਦੇ ਹੋਏ ਚੋਣ ਲੜੀਆਂ ਸਨ, ਉਹ ਵੀ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਲਈ ਉਨ੍ਹਾਂ ਨੂੰ ਸਮਰਥਨ ਦੇਣ ਲਈ ਲਾਈਨ ਲਗਾ ਕੇ ਖੜੀਆਂ ਦਿਖੀਆਂ| ਇਹ ਵੱਖ ਗੱਲ ਹੈ ਕਿ ਸਭ ਦਾ ਸਮਰਥਨ ਹਾਸਲ ਕਰਕੇ ਸੋਨੀਆ ਨੇ ਅਚਾਨਕ ਖੁਦ ਨੂੰ ਪਿੱਛੇ ਕਰਕੇ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਅਹੁਦਾ ਦੇਣ ਦਾ ਪ੍ਰਸਤਾਵ ਕਰ ਦਿੱਤਾ ਜਿਸਨੂੰ ਸਾਰੇ ਸਮਰਥਕ ਦਲਾਂ ਨੇ ਬਿਨਾਂ ਕਿਸੇ ਨਾਂਹ – ਨੁੱਕਰ ਦੇ ਸਵੀਕਾਰ ਕਰ ਲਿਆ| ਸਾਫ ਹੈ, ਸਾਰੇ ਇਸ ਗੱਲ ਨੂੰ ਸਮਝ ਰਹੇ ਹਨ ਕਿ ਅਜੋਕੇ ਦਾਅਵਿਆਂ ਦਾ ਕੋਈ ਮਤਲਬ ਨਹੀਂ ਹੈ| ਆਖ਼ਿਰਕਾਰ ਇਹ ਸਵਾਲ ਇਸ ਗੱਲ ਨਾਲ ਤੈਅ ਹੋਣਾ ਹੈ ਕਿ ਕਿਸ ਨੂੰ ਕਿੰਨੀਆਂ ਸੀਟਾਂ ਮਿਲਦੀਆਂ ਹਨ| ਪ੍ਰਧਾਨ ਮੰਤਰੀ ਉਮੀਦਵਾਰ ਘੋਸ਼ਿਤ ਨਾ ਕਰਨ ਦਾ ਇੱਕ ਫਾਇਦਾ ਵਿਰੋਧੀ ਪਾਰਟੀਆਂ ਨੂੰ ਇਹ ਵੀ ਹੋ ਸਕਦਾ ਹੈ ਕਿ ਵੱਖ-ਵੱਖ ਰਾਜਾਂ ਦੇ ਵੱਖ – ਵੱਖ ਨੇਤਾ ਆਪਣੇ ਸਮਰਥਕਾਂ ਤੋਂ ਵੱਧ ਤੋਂ ਵੱਧ ਸੀਟਾਂ ਦਿਵਾ ਕੇ ਖੁਦ ਨੂੰ ਪ੍ਰਧਾਨ ਮੰਤਰੀ ਬਣਵਾਉਣ ਦੀ ਅਪੀਲ ਕਰਨ ਅਤੇ ਇਹ ਅਪੀਲ ਵਿਰੋਧੀ ਧਿਰ ਦੀਆਂ ਕੁਲ ਸੀਟਾਂ ਵਧਾਉਣ ਵਿੱਚ ਕਾਰਗਰ ਸਾਬਤ ਹਨ|
ਦੀਪਤੀ ਚੌਹਾਨ

Leave a Reply

Your email address will not be published. Required fields are marked *