ਲੋਕਾਂ ਤੱਕ ਸਹੀ ਤਰੀਕੇ ਨਾਲ ਨਹੀਂ ਪਹੁੰਚਦਾ ਸਰਕਾਰੀ ਭਲਾਈ ਸਕੀਮਾਂ ਦਾ ਲਾਭ

ਲੋਕਾਂ ਤੱਕ ਸਹੀ ਤਰੀਕੇ ਨਾਲ ਨਹੀਂ ਪਹੁੰਚਦਾ ਸਰਕਾਰੀ ਭਲਾਈ ਸਕੀਮਾਂ ਦਾ ਲਾਭ
ਸਰਕਾਰ ਵਲੋਂ ਭੇਜਿਆ ਇਕ ਰੁਪਇਆ ਆਮ ਲੋਕਾਂ ਤਕ ਪਹੁੰਚਦਾ ਪਹੁੰਚਦਾ ਬਣ ਜਾਂਦਾ ਹੈ ਚੁਆਨੀ
ਐਸ ਏ ਐਸ ਨਗਰ, 24 ਜੂਨ (ਜਗਮੋਹਨ ਸਿੰਘ ਲੱਕੀ) ਪੰਜਾਬ ਦੀ ਕੈਪਟਨ ਸਰਕਾਰ ਨੇ ਪੰਜਾਬ ਵਿਧਾਨ ਸਭਾ ਦੇ ਬਜਟ ਸ਼ੈਸਨ ਦੌਰਾਨ ਪੇਸ਼ ਕੀਤੇ ਬਜਟ ਵਿਚ  ਆਮ ਲੋਕਾਂ ਲਈ ਬਹੁਤ ਭਲਾਈ ਸਕੀਮਾਂ ਪੇਸ਼ ਕੀਤੀਆਂ ਹਨ ਪਰ ਹੁਣ ਵੇਖਣ ਵਾਲੀ ਗਲ ਇਹ ਹੋਵੇਗੀ ਕਿ ਇਹਨਾਂ ਸਰਕਾਰੀ ਭਲਾਈ ਸਕੀਮਾਂ ਦਾ ਆਮ ਲੋਕਾਂ ਦਾ ਲਾਭ ਕਿੰਨਾ ਕੁ ਮਿਲਦਾ ਹੈ|
ਪੰਜਾਬ ਦੀ ਕੈਪਟਨ ਸਰਕਾਰ ਨੇ ਬੁਢਾਪਾ ਪੈਨਸ਼ਨ 500 ਰੁਪਏ ਤੋਂ ਵਧਾ ਕੇ 750 ਰੁਪਏ ਬਣਾ ਦਿਤੀ ਹੈ | ਇਸੇ ਤਰਾਂ ਸ਼ਗਨ ਸਕੀਮ ਦੀ ਰਾਸ਼ੀ 15 ਹਜਾਰ ਤੋਂ ਵਧਾ ਕੇ 21 ਹਜਾਰ ਕਰ ਦਿਤੀ ਗਈ ਹੈ| ਇਸਦੇ ਨਾਲ ਹੀ ਕਿਸਾਨਾਂ ਦੇ ਕਰਜੇ ਮਾਫ ਕਰਨ ਦਾ ਵੀ ਐਲਾਨ ਕਰ ਦਿਤਾ ਗਿਆ ਹੈ| ਕਹਿਣਾ ਦਾ ਭਾਵ ਇਹ ਹੈ ਕਿ ਕੈਪਟਨ ਸਰਕਾਰ ਨੇ ਆਪਣੇ ਪਲੇਠੇ ਬਜਟ ਨੂੰ ਲੋਕ ਲੁਭਾਊ ਰੂਪ ਦਿਤਾ ਹੈ ਅਤੇ ਲੋਕਾਂ ਵਿਚ ਆਪਣੀ ਚੰਗੀ ਪਹੁੰਚ ਬਣਾਉਣ ਦਾ ਯਤਨ ਕੀਤਾ ਹੈ|
ਰਾਜ ਸਰਕਾਰ ਅਤੇ ਕੇਂਦਰ ਸਰਕਾਰ ਅਕਸਰ ਹੀ ਆਮ ਲੋਕਾਂ ਦੀ ਭਲਾਈ ਲਈ ਅਨੇਕਾਂ ਹੀ ਸਕੀਮਾਂ ਸ਼ੁਰੂ ਕਰਦੀਆਂ ਹਨ ਪਰ ਇਹ ਵੀ ਵੇਖਣ ਵਿਚ ਆਉਂਦਾ ਹੈ ਕਿ ਵੱਡੀ ਗਿਣਤੀ ਸਕੀਮਾਂ ਸਹੀ ਤਰੀਕੇ ਨਾਲ ਲਾਗੂ ਹੀ ਨਹੀਂ ਕੀਤੀਆਂ ਜਾਂਦੀਆਂ ਜਿਸ ਕਾਰਨ ਉਹ ਅਸਫਲ ਹੋ ਜਾਂਦੀਆਂ ਹਨ ਅਤੇ ਲੋਕਾਂ ਨੂੰ ਉਹਨਾਂ ਸਕੀਮਾਂ ਦਾ ਪੂਰਾ ਲਾਭ ਨਹੀਂ ਮਿਲਦਾ| ਸਰਕਾਰ ਵਲੋਂ ਲੋਕ ਭਲਾਈ ਲਈ ਸ਼ੁਰੂ ਕੀਤੀਆਂ ਕਈ ਸਕੀਮਾਂ ਤਾਂ ਸਰਕਾਰੀ ਫਾਈਲਾਂ ਵਿਚ ਹੀ ਦਮ ਤੋੜ ਦਿੰਦੀਆਂ ਹਨ ਅਤੇ ਕਈ ਸਕੀਮਾਂ ਅੱਧਵਾਟੇ ਜਿਹੇ ਹੀ ਰੁਕ ਜਾਂਦੀਆਂ ਹਨ|   ਇਸ ਤੋਂ ਇਲਾਵਾ ਕਈ ਸਕੀਮਾਂ ਸਰਕਾਰੀ ਅਫਸਰਸਾਹੀ ਦੀ ਤੰਗ ਦਿਲੀ ਦਾ ਸ਼ਿਕਾਰ ਹੋ ਜਾਂਦੀਆਂ ਹਨ|
ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਆਪਣੇ ਕਾਰਜਕਾਲ ਦੌਰਾਨ ਕਈ ਵਾਰ ਇਹ ਗਲ ਕਹੀ ਸੀ ਕਿ ਸਰਕਾਰ ਵਲੋਂ ਆਮ ਲੋਕਾਂ ਲਈ ਭੇਜਿਆ ਜਾਂਦਾ ਇਕ ਰੁਪਇਆ ਆਮ ਲੋਕਾਂ ਤਕ ਪਹੁੰਚਦੇ ਪਹੁੰਚਦੇ ਚੁਆਨੀ ਹੀ ਰਹਿ ਜਾਂਦਾ ਹੈ ਅਤੇ ਬਾਕੀ ਸਾਰਾ ਪੈਸਾ ਰਸਤੇ ਵਿਚ ਹੀ ਗਾਇਬ ਹੋ ਜਾਂਦਾ ਹੈ| ਇਕ ਪ੍ਰਧਾਨਮੰਤਰੀ ਦੀ ਇਸ ਗਲ ਤੋਂ ਪਤਾ ਚਲ ਜਾਂਦਾ ਹੈ ਕਿ ਸਰਕਾਰੀ ਤੰਤਰ ਵਿਚ ਨਾ ਤਾਂ ਸਰਕਾਰੀ ਭਲਾਈ ਸਕੀਮਾਂ ਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਂਦਾ ਹੈ ਨਾ ਹੀ ਭ੍ਰਿਸ਼ਟਾਚਾਰ ਰੋਕਣ ਲਈ ਕੋਈ ਉਪਰਾਲੇ ਕੀਤੇ ਜਾਂਦੇ ਹਨ|
ਸਰਕਾਰਾਂ ਤਾਂ ਲੋਕਾਂ ਦੀ ਭਲਾਈ ਲਈ ਭਾਵੇਂ ਅਨੇਕਾਂ ਹੀ ਸਕੀਮਾਂ ਚਲਾਉਂਦੀਆਂ ਹਨ ਪਰ ਇਹਨਾਂ ਸਕੀਮਾਂ ਵਿਚੋਂ ਵੱਡੀ ਗਿਣਤੀ ਸਕੀਮਾਂ ਨੁੰ ਸਹੀ ਤਰੀਕੇ ਨਾਲ ਲਾਗੂ ਹੀ ਨਹੀਂ ਕੀਤਾ ਜਾਂਦਾ , ਜਿਸ ਕਰਕੇ ਵੱਡੀ ਗਿਣਤੀ ਲੋਕ ਇਹਨਾ ਸਹੂਲਤਾਂ ਨੁੰ ਤਰਸਦੇ ਰਹਿ ਜਾਂਦੇ ਹਨ| ਸਰਕਾਰ ਵਲੋਂ ਸ਼ੁਰੂ ਕੀਤੀਆਂ ਅਨੇਕਾਂ ਲੋਕ ਭਲਾਈ ਸਕੀਮਾਂ ਦੀ ਆਮ ਲੋਕਾਂ ਨੂੰ ਜਾਣਕਾਰੀ ਤੱਕ ਨਹੀਂ ਮਿਲਦੀ, ਜਿਸ ਕਰਕੇ ਆਮ ਲੋਕ ਇਹਨਾਂ ਸਕੀਮਾਂ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ| ਸਰਕਾਰ ਦੀਆਂ ਲ ੋਕ ਭਲਾਈ ਸਕੀਮਾਂ ਤਾਂ ਹੀ ਕਾਮਯਾਬ ਹੋ ਸਕਦੀਆਂ ਹਨ,ਜੇ ਇਹਨਾਂ ਨੂੰ  ਸਹੀ ਤਰੀਕੇ ਨਾਲ ਲਾਗੂ ਕੀਤਾ ਜਾਵੇ|

Leave a Reply

Your email address will not be published. Required fields are marked *