ਲੋਕਾਂ ਦੀਆਂ ਰੋਟੀ, ਕੱਪੜਾ ਤੇ ਮਕਾਨ ਦੀਆਂ ਲੋੜਾਂ ਪੂਰੀਆਂ ਕਰੇ ਸਰਕਾਰ

ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਬਣੀ ਨੂੰ ਪੂਰਾ ਇਕ ਸਾਲ ਹੋ ਗਿਆ ਹੈ, ਪਰ ਇਹ ਸਰਕਾਰ ਲੋਕਾਂ ਦੀਆਂ ਉਮੀਦਾਂ ਉਪਰ ਇਕ ਸਾਲ ਦੇ ਕਾਰਜਕਾਲ ਦੌਰਾਨ ਖਰੀ ਉਤਰਨ ਵਿਚ ਅਸਫਲ ਸਾਬਿਤ ਹੋਈ ਹੈ| ਸਮਾਜ ਦਾ ਕੋਈ ਵੀ ਵਰਗ ਅਜਿਹਾ ਨਹੀਂ ਹੈ, ਜੋ ਕਿ ਇਸ ਸਰਕਾਰ ਤੋਂ ਅਸੰਤੁਸਟ ਨਾ ਹੋਵੇ ਕਹਿਣ ਦਾ ਭਾਵ ਇਹ ਹੈ ਕਿ ਪੰਜਾਬੀ ਸਮਾਜ ਦੇ ਸਾਰੇ ਵਰਗ ਪੰਜਾਬ ਦੀ ਕੈਪਟਨ ਸਰਕਾਰ ਦੀ ਕਾਰਗੁਜਾਰੀ ਤੋਂ ਅਸੰਤੁਸ਼ਟ ਹਨ| ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਸਮੇਤ ਪੂਰੇ ਮੰਤਰੀ ਮੰਡਲ ਵਲੋਂ ਇਹ ਯਤਨ ਕੀਤੇ ਜਾ ਰਹੇ ਹਨ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਨਾਲ ਪੰਜਾਬ ਦਾ ਹਰ ਵਰਗ ਹੀ ਸੰਤੁਸਟ ਹੋ ਸਕੇ| ਇਸ ਸਬੰਧੀ ਸਰਕਾਰ ਵਲੋਂ ਨਵੀਆਂ ਯੋਜਨਾਵਾਂ ਬਣਾਉਣ ਦਾ ਅ ੈਲਾਨ ਵੀ ਕੀਤਾ ਜਾ ਰਿਹਾ ਹੈ ਪਰ ਇਸ ਸਬੰਧੀ ਅਜੇ ਅਮਲੀ ਰੂਪ ਵਿਚ ਬਹੁਤ ਕੁਝ ਹੋਣਾ ਬਾਕੀ ਹੈ|
ਰਾਜ ਵਿਚ ਰਹਿ ਰਹੇ ਲ ੋਕਾਂ ਦੀਆਂ ਮੂਲ ਜਰੂਰਤਾਂ ਰੋਟੀ ਕਪੜਾ ਅ ਤੇ ਮਕਾਨ ਨੂੰ ਪੂਰੀਆਂ ਕਰਨਾ ਸਰਕਾਰ ਦਾ ਫਰਜ਼ ਹੈ| ਭਾਵੇਂ ਕਿ ਕੇਂਦਰ ਅਤੇ ਰਾਜ ਸਰਕਾਰ ਵਲੋਂ ਗਰੀਬਾਂ ਨੂੰ ਮੁਫਤ ਜਾਂ ਸਸਤੇ ਦਰਾਂ ਤੇ ਪਲਾਟ ਤੇ ਘਰ ਦੇਣ ਦੀਆਂ ਸਕੀਮਾਂ ਵੀ ਚਲਾਈਆਂ ਹੋਈਆਂ ਹਨ ਪਰ ਇਹਨਾਂ ਸਕੀਮਾਂ ਦਾ ਲਾਭ ਆਮ ਲੋਕਾਂ ਨੂੰ ਘਟ ਮਿਲ ਰਿਹਾ ਹੈ ਸਗੋਂ ਰਾਜਸੀ ਆਗੂਆਂ ਦੇ ਨੇੜਲੇ ਲੋਕ ਇਹਨਾਂ ਸਕੀਮਾਂ ਦਾ ਵਧੇਰੇ ਲਾਭ ਲੈ ਰਹੇ ਹਨ| ਇਹ ਹਕੀਕਤ ਹੈ ਕਿ ਰਾਜ ਦੇ ਸਾਰੇ ਲੋਕਾਂ ਨੂੰ ਸਰਕਾਰ ਵਲੋਂ ਮਕਾਨ ਜਾਂ ਹੋਰ ਸਹੂਲਤਾਂ ਦੇਣਾ ਕਿਸੇ ਵੀ ਤਰਾਂ ਸੰਭਵ ਨਹੀਂ ਹੈ ਪਰ ਸਰਕਾਰ ਇਹੋ ਜਿਹਾ ਮਾਹੌਲ ਤਾਂ ਮੁਹੱਈਆ ਕਰਵਾ ਹੀ ਸਕਦੀ ਹੈ ਕਿ ਇਹ ਚੀਜਾਂ ਆਮ ਲੋਕਾਂ ਨੂੰ ਆਸਾਨੀ ਨਾਲ ਪ੍ਰਾਪਤ ਹੋ ਜਾਣ|
ਇਸ ਸਮੇਂ ਸਭ ਤੋਂ ਵੱਡਾ ਫਿਕਰ ਆਮ ਲੋਕਾਂ ਨੂੰ ਰੋਟੀ ਦਾ ਜੁਗਾੜ ਕਰਨ ਦਾ ਹੀ ਰਹਿੰਦਾ ਹੈ| ਆਮ ਲੋਕਾਂ ਵਿਚ ਵੱਡੀ ਗਿਣਤੀ ਉਹਨਾਂ ਲੋਕਾਂ ਦੀ ਹੈ ਜੋ ਕਿ ਬੇਰੁਜਗਾਰ ਹਨ ਅਤੇ ਜਿਹਨਾਂ ਕੋਲ ਉੱਚੀਆਂ ਡਿਗਰੀਆਂ ਵੀ ਹਨ| ਇਸ ਤੋਂ ਇਲਾਵਾ ਕਈ ਉਚ ਸਿਖਿਆ ਪ੍ਰਾਪਤ ਵਿਅਕਤੀ ਪ੍ਰਾਈੇਵੇਟ ਕੰਪਨੀਆਂ ਵਿਚ ਮਜਦੂਰਾਂ ਵਾਂਗ ਕੰਮ ਕਰਨ ਲਈ ਮਜਬੂਰ ਹਨ| ਪੰਜਾਬ ਦੇ ਸਿਰਫ ਜਲੰਧਰ ਸ਼ਹਿਰ ਵਿਚ ਹੀ ਕਰੀਬ 20 ਹਜਾਰ ਅਜਿਹੇ ਇੰਜਨੀਅਰ ਨੌਜਵਾਨ ਹਨ ਜੋ ਕਿ ਨਿਗੂਣੀ ਤਨਖਾਹ ਉਪਰ ਪ੍ਰਾਈਵੇਟ ਕੰਪਨੀਆਂ ਵਿਚ ਨੌਕਰੀਆਂ ਕਰਨ ਲਈ ਮਜਬੂਰ ਹਨ| ਲੁਧਿਆਣਾ ਵਿਚ ਅਜਿਹੇ ਇੰਜਨੀਅਰਾਂ ਦੀ ਗਿਣਤੀ ਤਾਂ ਹੋਰ ਵੀ ਵੱਧ ਹੈ| ਮੁਹਾਲੀ ਸ਼ਹਿਰ ਦਾ ਵੀ ਵੱਖਰਾ ਹਾਲ ਨਹੀਂ ਹੈ| ਮੁਹਾਲੀ ਵਿਚ ਵੀ ਜਿਥੇ ਵੱਡੀ ਗਿਣਤੀ ਨੌਜਵਾਨ ਬੇਰੁਜਗਾਰ ਹਨ ਉਥੇ ਹੀ ਉਚ ਸਿਖਿਆ ਪ੍ਰਾਪਤ ਅਨੇਕਾਂ ਨੌਜਵਾਨ ਆਪਣੀ ਯੋਗਤਾ ਤੋਂ ਘਟ ਅਹੁਦੇ ਵਾਲੀ ਨੌਕਰੀ ਕਰਨ ਲਈ ਮਜਬੂਰ ਹਨ| ਇਸ ਤਰਾਂ ਪੂਰੇ ਪੰਜਾਬ ਵਿਚ ਹੀ ਬੇਰੁਜਗਾਰੀ ਵੱਡੀ ਸਮਸਿਆ ਬਣੀ ਹੋਈ ਹੈ ਅਤੇ ਬੇਰੁਜਗਾਰਾਂ ਲਈ ਆਪਣੀ ਦੋ ਸਮੇਂ ਦੀ ਰੋਟੀ ਦਾ ਜੁਗਾੜ ਕਰਨਾ ਵੀ ਮੁਸਕਿਲ ਹੋਇਆ ਪਿਆ ਹੈ| ਸਰਕਾਰ ਬੇਰੁਜਗਾਰਾਂ ਨੂੰ ਨੌਕਰੀਆਂ ਦੇ ਕੇ ਉਹਨਾਂ ਦੀ ਰੋਟੀ ਦਾ ਮਸਲਾ ਹਲ ਕਰ ਸਕਦੀ ਹੈ|
ਪੰਜਾਬ ਵਿਚ ਰੇਤਾ ਬਜਰੀ ਦੀਆਂ ਕੀਮਤਾਂ ਵੀ ਬਹੁਤ ਵੱਧ ਗਈਆਂ ਹਨ| ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਹਵਾਈ ਜਹਾਜ ਰਾਹੀਂ ਪੰਜਾਬ ਵਿਚ ਹੋ ਰਹੀ ਨਾਜਾਇਜ ਖਣਣ ਦਾ ਮਾਮਲਾ ਖੁਦ ਆਪਣੇ ਅੱਖੀਂ ਵੇਖਿਆ ਹੈ ਅਤੇ ਪੰਜਾਬ ਵਿਚ ਨਾਜਾਇਜ ਖਣਣ ਨੂੰ ਬੰਦ ਕਰਨ ਦੇ ਅਫਸਰਾਂ ਨੂੰ ਆਦੇਸ ਵੀ ਦਿਤੇ ਹਨ| ਅਸਲ ਵਿਚ ਹੋ ਇਹ ਰਿਹਾ ਹੈ ਕਿ ਆਮ ਲੋਕਾਂ ਨੂੰ ਲੋੜ ਅਨੁਸਾਰ ਰੇਤਾ ਬਜਰੀ ਨਹੀਂ ਮਿਲ ਰਿਹਾ ਸਗੋਂ ਇਹ ਸਭ ਕੁਝ ਬਹੁਤ ਮਹਿੰਗੇ ਮੁੱਲ ਉਪਰ ਵੇਚੇ ਜਾ ਰਹੇ ਹਨ ਅਤੇ ਕਾਲਾਬਾਜਾਰੀ ਰਾਹੀਂ ਕੁਝ ਲੋਕਾਂ ਵਲੋਂ ਕਰੋੜਾਂ ਰੁਪਏ ਬਣਾਏ ਜਾ ਰਹੇ ਹਨ| ਰੇਤੇ ਬਜਰੀ ਦੇ ਰੇਟ ਨੂੰ ਲੱਗੀ ਅੱਗ ਕਾਰਨਆਮ ਲੋਕਾਂ ਲਈ ਆਪਣਾ ਘਰ ਬਣਾਉਣਾ ਹੋਰ ਵੀ ਮੁਸਕਿਲ ਹੋ ਗਿਆ ਹੈ|
ਰੋਟੀ ਕਪੜਾ ਅਤੇ ਮਕਾਨ ਆਮ ਲੋਕਾਂ ਦੀਆਂ ਮੁੱਖ ਜਰੂਰਤਾਂ ਹਨ, ਜਿਹਨਾਂ ਦੀ ਪੂਰਤੀ ਲਈ ਪੰਜਾਬ ਸਰਕਾਰ ਵਲੋਂ ਯੋਗ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ| ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਵਿਚ ਬੇਰੁਜਗਾਰਾਂ ਨੂੰ ਵੱਡੇ ਪੱਧਰ ਉਪਰ ਨੌਕਰੀਆਂ ਦੇ ਕੇ ਉਹਨਾਂ ਦੀ ਰੋਟੀ ਦਾ ਮਸਲਾ ਹਲ ਕੀਤਾ ਜਾਵੇ, ਗਰੀਬਾਂ ਨੂੰ ਜਲਦੀ ਹ ੀ ਸਸਤੇ ਭਾਅ ਜਾਂ ਮੁਫਤ ਵਿਚ ਪਲਾਟ ਦਿਤੇ ਜਾਣ ਅਤੇ ਰੇਤਾ ਬਜਰੀ ਦੀਆਂ ਕੀਮਤਾਂ ਘਟ ਕਰਨ ਲਈ ਠੋਸ ਕਾਰਵਾਈ ਕੀਤੀ ਜਾਵੇ|

Leave a Reply

Your email address will not be published. Required fields are marked *