ਲੋਕਾਂ ਦੀ ਮੰਗ ਅਨੁਸਾਰ ਕਰਵਾਏ ਵਿਕਾਸ ਕਾਰਜ : ਰਾਜਾ ਮੁਹਾਲੀ

ਐਸ.ਏ.ਐਸ.ਨਗਰ, 9 ਸਤੰਬਰ (ਸ.ਬ.) ਸਥਾਨਕ ਫੇਜ਼ 2 ਦੀ ਮਾਰਕੀਟ ਵਿੱਚ ਪੇਵਰ ਬਲਾਕ ਲਗਾਉਣ ਦੇ ਕੰਮ ਦਾ ਰਸਮੀ ਉਦਘਾਟਨ ਸੀਨੀਅਰ ਕਾਂਗਰਸੀ ਆਗੂ ਰਾਜਾ ਕੰਵਰਜੋਤ ਸਿੰਘ ਰਾਜਾ ਮੁਹਾਲੀ ਵਲੋਂ ਟੱਕ ਲਗਾ ਕੇ ਕੀਤਾ ਗਿਆ| 
ਇਸ ਮੌਕੇ ਗੱਲ ਕਰਦਿਆਂ ਰਾਜਾ ਮੁਹਾਲੀ ਨੇ ਕਿਹਾ ਕਿ ਉਹਨਾਂ ਵਲੋਂ              ਫੇਜ਼ 2 ਦੇ ਵਸਨੀਕਾਂ ਦੀ ਮੰਗ ਅਤੇ ਸਲਾਹ ਅਨੁਸਾਰ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਲੋਕਾਂ ਨਾਲ ਜਿਹੜੇ ਵਾਇਦੇ ਕੀਤੇ ਗਏ ਸਨ ਉਹਨਾਂ ਨੂੰ ਪੂਰਾ ਕਰਵਾਇਆ ਗਿਆ ਹੈ| ਉਹਨਾਂ ਕਿਹਾ ਕਿ ਇਸ ਕੰਮ ਤੇ ਤਕਰੀਬਨ 15 ਲੱਖ ਰੁਪਏ ਦਾ ਖਰਚ ਆਵੇਗਾ ਅਤੇ ਇਸ ਕੰਮ ਨੂੰ ਛੇਤੀ ਹੀ ਮੁੰਕਮਲ ਕਰ ਦਿੱਤਾ ਜਾਵੇਗਾ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿੰਘ ਇਲੈਕਟ੍ਰੀਕਲ ਦੇ ਸ੍ਰ. ਕੁਲਵੰਤ ਸਿੰਘ, ਸੋਨੂੰ ਕੋਮੂਨਿਕੇਸ਼ਨ ਤੋਂ ਹਰਬੰਸ ਸਿੰਘ, ਥ੍ਰੀ ਸਟਾਰ ਟੇਲਰ ਰਾਮ ਗੋਪਾਲ, ਖੰਨਾ ਜਵੈਲਰਜ ਤੋਂ ਰਾਜੇਸ਼ ਖੰਨਾ, ਗਰਗ ਹਾਡਵੇਅਰ ਤੋਂ ਓਮ ਪ੍ਰਕਾਸ਼, ਨਰੇਸ਼ ਕੱਕੜ, ਰਵੀ ਕੱਕੜ ਅਤੇ ਸੁਰਿੰਦਰ ਸਿੰਘ ਬੇਦੀ ਟੇਲਰ ਹਾਜਿਰ ਸਨ|  

Leave a Reply

Your email address will not be published. Required fields are marked *