ਲੋਕਾਂ ਦੀ ਸਹੂਲੀਅਤ ਅਨੁਸਾਰ ਹੋਵੇ ਇਮਾਰਤਾਂ ਦੀ ਉਸਾਰੀ

ਨਵੇਂ ਡਿਵੈਲਪਮੈਂਟ ਪਲਾਨ ਦੇ ਨਾਲ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਥੋੜ੍ਹੀ ਹੋਰ ਉਚੀ ਹੋਣ ਲਈ ਤਿਆਰ ਹੈ| ਹੁਣ ਤੱਕ ਸ਼ਹਿਰ ਦੇ ਰਿਹਾਇਸ਼ੀ ਅਤੇ ਵਪਾਰਕ ਇਲਾਕਿਆਂ ਵਿੱਚ ਫਲੋਰ ਸਪੇਸ ਇੰਡੈਕਸ 1.33 ਸੀ| ਮਤਲਬ ਉਚਾਈ ਵਧਾ ਕੇ ਜ਼ਮੀਨ ਦੇ ਕੁਲ ਰਕਬੇ ਤੋਂ ਅਧਿਕਤਮ ਇੱਕ ਤਿਹਾਈ ਜ਼ਿਆਦਾ ਫਲੋਰ ਏਰੀਆ ਕੱਢਿਆ ਜਾ ਸਕਦਾ ਸੀ| ਨਵੇਂ ਡਿਵੈਲਪਮੈਂਟ ਪਲਾਨ ਤੋਂ ਬਾਅਦ ਰਿਹਾਇਸ਼ੀ ਇਲਾਕਿਆਂ ਵਿੱਚ ਇਹ ਜ਼ਮੀਨ ਦਾ 3 ਗੁਣਾ ਅਤੇ ਕਾਰੋਬਾਰੀ ਇਲਾਕਿਆਂ ਵਿੱਚ 5 ਗੁਣਾ ਕਰ ਦਿੱਤਾ ਗਿਆ ਹੈ|
ਨਵੇਂ ਪਲਾਨ ਦੇ ਤਹਿਤ ਉਪਨਗਰਾਂ ਵਿੱਚ ਇਹ ਇੰਡੈਕਸ ਦੋਵਾਂ ਤਰ੍ਹਾਂ ਦੇ ਇਲਾਕਿਆਂ ਵਿੱਚ ਕ੍ਰਮਵਾਰ 2 ਦੀ ਜਗ੍ਹਾ 2.5 ਅਤੇ 2.5 ਦੀ ਜਗ੍ਹਾ 5 ਹੋ ਗਿਆ ਹੈ| ਉਚਾਈ ਵਧਾਉਣ ਦੀ ਇਜਾਜਤ ਤੋਂ ਇਲਾਵਾ ਮੁੰਬਈ ਨੂੰ ਨੋ ਡਿਵੈਲਪਮੈਂਟ ਜੋਨ ਦੀ 3355 ਹੈਕਟੇਅਰ ਅਤੇ ਸਾਲਟ ਪੈਨ ਦੀ 330 ਹੈਕਟੇਅਰ ਜ਼ਮੀਨ ਵੀ ਦਿੱਤੀ ਗਈ ਹੈ| ਇਹ ਉਹ ਇਲਾਕੇ ਹਨ, ਜਿੱਥੇ ਪਹਿਲਾਂ ਮੁੰਬਈ ਦੀਆਂ ਵਿਸ਼ਵ ਪ੍ਰਸਿੱਧ ਮਿਲਾਂ ਚੱਲਦੀਆਂ ਸਨ ਅਤੇ ਜਿੱਥੇ ਦੇਸ਼ ਭਰ ਤੋਂ ਲੋਕ ਨੌਕਰੀ ਕਰਨ ਜਾਂਦੇ ਸਨ| ਮਹਾਰਾਸ਼ਟਰ ਸਰਕਾਰ ਦਾ ਦਾਅਵਾ ਹੈ ਕਿ ਨਵੇਂ ਪਲਾਨ ਨਾਲ ਮੁੰਬਈ ਵਿੱਚ 8 ਲੱਖ ਨਵੇਂ ਰੁਜਗਾਰ ਪੈਦਾ ਹੋਣਗੇ| ਇਸ ਦਾਅਵੇ ਵਿੱਚ ਇਹ ਸਪੱਸ਼ਟ ਨਹੀਂ ਹੈ ਕਿ ਸਰਕਾਰ ਇਮਾਰਤਾਂ ਬਣਾਉਣ ਵਿੱਚ ਲੱਗਣ ਵਾਲੇ ਮਜਦੂਰਾਂ ਅਤੇ ਰਾਜ – ਮਿਸਤਰੀਆਂ ਦੇ ਦੋ – ਚਾਰ ਸਾਲਾਂ ਦੇ ਰੁਜਗਾਰ ਦੀ ਗੱਲ ਕਰ ਰਹੀ ਹੈ, ਜਾਂ ਲੰਬੇ ਸਮੇਂ ਤੱਕ ਚਲਣ ਵਾਲੇ ਸੰਗਠਿਤ ਰੁਜਗਾਰਾਂ ਦੀ|
ਮਹਾਰਾਸ਼ਟਰ ਸਰਕਾਰ ਦਾ ਦਾਅਵਾ ਇਸ ਜ਼ਮੀਨ ਉਤੇ ਅਫੋਰਡੇਬਲ ਘਰ ਉਪਲੱਬਧ ਕਰਾਉਣ ਦਾ ਹੈ ਪਰੰਤੂ ਇਨ੍ਹਾਂ ਨੂੰ ਕੌਣ ਲੋਕ ਅਫੋਰਡ ਕਰ ਪਾਉਗੇ ਅਤੇ ਉਹ ਕੰਮ ਕਿੱਥੇ ਕਰਨਗੇ, ਇਸ ਬਾਰੇ ਸਰਕਾਰ ਖਾਮੋਸ਼ ਹੈ| ਹੁਣ ਤਾਂ ਮੁੰਬਈ ਵਿੱਚ ਖਾਲੀ ਪਏ ਪੰਜ ਲੱਖ ਫਲੈਟਾਂ ਦੇ ਹੀ ਖਰੀਦਦਾਰ ਨਹੀਂ ਹਨ| ਖਰੀਦਦਾਰ ਆ ਗਏ ਤਾਂ ਇੱਕ ਵੱਡੀ ਸਮੱਸਿਆ ਟ੍ਰੈਫਿਕ ਜਾਮ ਦੀ ਆਵੇਗੀ, ਜੋ ਪਹਿਲਾਂ ਹੀ ਮੁੰਬਈ ਦਾ ਸਿਰਦਰਦ ਬਣਿਆ ਹੋਇਆ ਹੈ| ਸਾਲਟ ਪੈਨ ਦੀ ਜਿਆਦਾਤਰ ਜ਼ਮੀਨ ਮੁੰਬਈ ਦੇ ਪੂਰਵੀ ਤਟ ਤੇ ਬਿਖਰੀ ਪਈ ਹੈ, ਜੋ ਭਾਰੀ ਮੀਂਹ ਵਿੱਚ ਸ਼ਹਿਰ ਨੂੰ ਹੜ੍ਹ ਤੋਂ ਬਚਾਉਂਦੀ ਹੈ| ਅਜਿਹੇ ਵਿੱਚ 330 ਹੈਕਟੇਅਰ ਜ਼ਮੀਨ ਕਿਸ ਤਰ੍ਹਾਂ ਜੁਟਾਈ ਜਾਵੇਗੀ ਕਿ ਮੁੰਬਈ ਲਈ ਕੋਈ ਨਵੀਂ ਮੁਸ਼ਕਿਲ ਨਾ ਖੜੀ ਹੋਵੇ? ਸਭਤੋਂ ਵੱਡੀ ਮੁਸ਼ਕਿਲ ਪੀਣ ਵਾਲੇ ਪਾਣੀ ਦੀ ਆਉਣ ਵਾਲੀ ਹੈ| ਲਗਭਗ ਹਰ ਸਾਲ ਹੀ ਗਰਮੀਆਂ ਵਿੱਚ ਲੋਕਾਂ ਨੂੰ ਘੱਟ ਤੋਂ ਘੱਟ ਪਾਣੀ ਇਸਤੇਮਾਲ ਕਰਨ ਨੂੰ ਕਿਹਾ ਜਾ ਰਿਹਾ ਹੈ| ਕੀ ਸ਼ਹਿਰ ਵਿੱਚ ਪਾਣੀ ਦਾ ਕੋਈ ਨਵਾਂ ਸੋਮਾ ਫੁੱਟ ਪਿਆ ਹੈ, ਜਿਸਦੇ ਨਾਲ ਨਵੀਂ ਆਬਾਦੀ ਦੀਆਂ ਜਰੂਰਤਾਂ ਪੂਰੀ ਕੀਤੀਆਂ ਜਾਣਗੀਆਂ? ਬਿਲਡਰਾਂ ਦੀ ਬਜਾਏ ਨਾਗਰਿਕਾਂ ਦੀ ਨਜ਼ਰ ਨਾਲ ਡਿਵੈਲਪਮੈਂਟ ਪਲਾਨ ਦੇਣਾ ਸਾਡੀਆਂ ਸਰਕਾਰਾਂ ਕਦੋਂ ਸ਼ੁਰੂ ਕਰਨਗੀਆਂ?
ਮਨੋਜ ਤਿਵਾਰੀ

Leave a Reply

Your email address will not be published. Required fields are marked *