ਲੋਕਾਂ ਦੇ ਕੰਮ ਕਰਵਾਉਣ ਵਾਲੇ ਨੂੰ ਹੀ ਲੋਕ ਵਿਧਾਇਕ ਬਣਾਉਂਦੇ ਹਨ: ਰਾਜਾ ਮੁਹਾਲੀ

ਐਸ.ਏ.ਐਸ.ਨਗਰ, 21 ਜਨਵਰੀ (ਸ.ਬ.) ਅਕਾਲੀ ਦਲ ਦੇ ਯੂਥ ਆਗੂ ਰਾਜਾ ਕੰਵਰਜੋਤ ਸਿੰਘ ਵੱਲੋਂ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਕੈਪਟਨ ਸਿੱਧੂ ਦੇ ਹੱਕ ਵਿੱਚ ਚੋਣ ਮੀਟਿੰਗ ਕੀਤੀ| ਇਸ ਮੌਕੇ ਉਹਨਾਂ ਕਿਹਾ ਕਿ ਵਿਧਾਇਕ ਲੋਕਾਂ ਦੀ ਸਹੁਲਿਅਤ ਤੇ ਉਨ੍ਹਾਂ ਦੀ ਵੈਲਫੇਅਰ ਲਈ ਹੁੰਦਾ ਹੈ ਜੇਕਰ ਕੰਬਲ ਸ਼ਾਲਾਂ ਹੀ ਵੰਡਨੀਆਂ ਹਨ ਤਾਂ ਐਮਐਲਏ ਬਣਨ ਦੀ ਕੀ ਲੋੜ ਹੈ. ਉਸ ਲਈ ਬਗੈਰ ਵਿਧਾਇਕ ਬਣੇ ਵੀ ਸਮਾਜ ਸੇਵਾ ਕੀਤੀ ਜਾ ਸਕਦੀ ਹੈ| ਉਹਨਾਂ ਕਿਹਾ ਕਿ ਐਮਐਲਏ ਬਣਕੇ ਕੰਮ ਵੀ ਕਰਵਾਉਣੇ ਪੈਂਦੇ ਨੇ ਤਾਂ ਜੋ ਲੋਕ ਉਸ ਨੂੰ ਮੁੜ ਐਮਐਲਏ ਦੇ ਰੂਪ ਵਿੱਚ                   ਵੇਖਣਾ ਚਾਹੁੰਣ|
ਇਸ ਮੌਕੇ ਐਮਸੀ ਜਸਪ੍ਰੀਤ ਕੌਰ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੀ ਜਿੱਤ ਪੱਕੀ ਹੈ ਤੇ ਇਸ ਚੋਣਾ ਤੋਂ ਬਾਅਦ ਮੁੜ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਲੋਕਾਂ ਦੀ ਕਚਹਿਰੀ ਵਿੱਚ ਹਾਜਰ ਹੋਵੇਗੀ| ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਨੇ ਮੁਹਾਲੀ ਹਲਕੇ ਵਿੱਚ 2500 ਕਰੋੜ ਦੇ ਲਗਭਗ ਵਿਕਾਸ ਕਾਰਜ ਕਰਵਾਏ ਹਨ ਅਤੇ ਇਨ੍ਹਾਂ ਦੇ ਸਦਕਾ ਲੋਕਾਂ ਹਲਕੇ ਦੀ ਹੋਰ ਬੇਹਤਰੀ ਲਈ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਕੈਪਟਨ ਸਿੱਧੂ ਨੂੰ ਵੀ ਵੋਟ ਪਾ ਕੇ ਕਾਮਯਾਬ ਕਰਨਾ ਚਾਹੁੰਦੇ ਹਨ|
ਇਸ ਮੌਕੇ ਬੋਲਦਿਆਂ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਮੁਹਾਲੀ ਵਿਧਾਨ ਸਭਾ ਹਲਕੇ ਵਿੱਚ ਅਕਾਲੀ-ਭਾਜਪਾ ਪਾਰਟੀ ਵੱਡੀ ਲੀਡ ਨਾਲ ਚੋਣ ਜਿੱਤੇਗੀ| ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਪਾਰਟੀ ਇਸ ਹਲਕੇ ਦੀ ਚੋਣ ਜਿੱਤ ਕੇ ਨਵਾਂ ਇਤਿਹਾਸ ਬਣਾਏਗੀ|
ਇਸ ਮੌਕੇ ਮਾਰਕਿਟ ਕਮੇਟੀ ਦੇ                ਚੇਅਰਮੈਨ ਬਲਜੀਤ ਸਿੰਘ ਕੁੰਭੜਾ, ਚੇਅਰਮੈਨ ਬਲਾਕ ਸਮਿਤੀ ਰੇਸ਼ਮ ਸਿੰਘ, ਲੇਬਰ ਫੈਡ ਦੇ ਐਮ ਡੀ ਪਰਮਿੰਦਰ ਸੋਹਾਣਾ, ਰੇਸ਼ਮ ਸਿੰਘ, ਐਮਸੀ ਕਮਲਜੀਤ ਸਿੰਘ ਰੂਬੀ, ਅਮਰੀਕ ਮੋਹਾਲੀ, ਭੁਪਿੰਦਰ ਸਿੰਘ ਗਿੱਲ ਲਾਂਡਰਾ, ਕੁਲਬੀਰ ਸਿੰਘ ਪਲਵਾਨ, ਤੇਜਿੰਦਰ ਪਾਲ ਸਿੰਘ, ਵਿਪਿਨ ਸਿੰਘ, ਸਤਿਨਾਮ ਸਿੰਘ, ਹਰਪ੍ਰੀਤ ਸਿੰਘ, ਬਲਕਾਰ ਸਿੰਘ, ਜਸਪ੍ਰੀਤ ਸਿੰਘ ਅਤੇ ਫੇਜ਼-2 ਦੀ ਸਮੂਹ ਸੰਗਤ ਮੌਜੂਦ ਸੀ|

Leave a Reply

Your email address will not be published. Required fields are marked *