ਲੋਕਾਂ ਦੇ ਭਾਰੀ ਇਕੱਠ ਨਾਲ ਜਾਹਿਰ ਹੁੰਦਾ ਹੈ ਪਿ੍ਰੰਸ ਪਰਿਵਾਰ ਨੂੰ ਮਿਲਣ ਵਾਲਾ ਪਿਆਰ ਅਤੇ ਸਮਰਥਨ : ਚੰਦੂਮਾਜਰਾ ਆਪਸੀ ਭਾਈਚਾਰੇ, ਵਿਕਾਸ ਅਤੇ ਸੇਵਾ ਨੂੰ ਸਮਰਪਿਤ ਹਾਂ : ਹਰਮਨਪ੍ਰੀਤ ਸਿੰਘ ਪਿ੍ਰੰਸ


ਐਸ਼ਏ 11ਜਨਵਰੀ (ਸ਼ਬ ਮੈਂ ਆਪਣੇ ਵਾਰਡ ਦੇ ਵਸਨੀਕਾਂ ਦੀ ਭਲਾਈ, ਆਪਸੀ ਭਾਈਚਾਰੇ ਅਤੇ ਸੇਵਾ ਪ੍ਰਤੀ ਸਮਰਪਿਤ ਹਾਂ ਅਤੇ ਮੈਨੂੰ ਮਾਣ ਹੈ ਕਿ ਵਾਰਡ ਦੇ ਵਸਨੀਕ ਵੀ ਮੈਨੂੰ ਪੂਰਾ ਪਿਆਰ ਅਤੇ ਅਸ਼ੀਰਵਾਦ ਦਿੰਦੇ ਹਨ। ਇਹ ਗੱਲ ਸਾਬਕਾ ਕੌਂਸਲਰ ਅਤੇ ਲਵਲੀ ਮੈਮੋਰੀਅਲ ਚੈਰੀਟੇਬਲ ਟ੍ਰਸਟ ਦੇ ਚੇਅਰਮੈਨ ਸ੍ਰ ਹਰਮਨਪ੍ਰੀਤ ਸਿੰਘ ਪਿ੍ਰੰਸ ਨੇ ਫੇਜ਼ 3 ਬੀ 1 ਅਤੇ ਫੇਜ਼ 3 ਏ ਦੇ ਵਸਨੀਕਾਂ ਦੀਆਂ ਸਾਂਝੀਆਂ ਖੇਡਾਂ ਦੇ ਸਮਾਪਨ ਮੌਕੇ ਕਰਵਾਏ ਲੋਹੜੀ ਦੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਆਖੀ। ਉਹਨਾਂ ਕਿਹਾ ਕਿ ਲੋਹੜੀ ਦੇ ਪ੍ਰੋਗਰਾਮ ਹੁਣੇ ਜਾਰੀ ਰਹਿਣਗੇ ਅਤੇ ਅਗਲੇ ਦਿਨਾਂ ਦੌਰਾਨ ਵੱਖ ਵੱਖ ਪਾਰਕਾਂ ਵਿੱਚ ਇਹ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਉਹ ਲਵਲੀ ਮੈਮੋਰੀਅਲ ਚੈਰੀਟੇਬਲ ਟ੍ਰਸਟ ਵਲੋਂ ਫੇਜ਼ 3 ਬੀ 1 ਅਤੇ ਫੇਜ਼ 3 ਏ ਦੀਆਂ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਦੇ ਸਹਿਯੋਗ ਨਾਲ ਨਵੇਂ ਸਾਲ ਦੀ ਸ਼ੁਰੂਆਤ ਤੋਂ ਦੋਵਾਂ ਫੇਜ਼ਾਂ ਵਿੱਚ ਕਰਵਾਏ ਜਾ ਰਹੇ ਸਮਾਗਮਾਂ ਦੇ ਸਮਾਪਨ ਮੌਕੇ ਫੇਜ਼ 3 ਬੀ 1 ਦੇ ਸੈਂਟਰਲ ਪਾਰਕ ਵਿੱਚ ਲੋਹੜੀ ਦੇ ਪ੍ਰੋਗਰਾਮ ਮੌਕੇ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜਿਰ ਹੋਏ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪਿ੍ਰੰਸ ਨੂੰ ਲੋਕਾਂ ਦੀ ਸੇਵਾ ਦਾ ਸ਼ੌਕ ਹੈ ਅਤੇ ਇਹ ਪੂਰਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੀ ਲਗਾਤਾਰ ਸੇਵਾ ਕਰਦਾ ਆ ਰਿਹਾ ਹੈ। ਉਹਨਾਂ ਕਿਹਾ ਕਿ ਪਰਿਵਾਰ ਦੇ ਇਹ ਜਜਬੇ ਨੂੰ ਵੇਖ ਕੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਵਲੋਂ ਹਰਮਨਪ੍ਰੀਤ ਸਿੰਘ ਪਿ੍ਰੰਸ ਅਤੇ ਉਹੇਨਾਂ ਦੀ ਪਤਨੀ ਇੰਦਰਪ੍ਰੀਤ ਕੌਰ ਪਿ੍ਰੰਸ ਨੂੰ ਵਾਰਡ ਨੰਬਰ 2 ਅਤੇ 6 ਤੋਂ ਉਮੀਦਵਾਰ ਬਣਾਇਆ ਗਿਆ ਹੈ ਅਤੇ ਅੱਜ ਲੋਕਾਂ ਦਾ ਇਹ ਇਕੱਠ ਦੱਸਦਾ ਹੈ ਕਿ ਇਹਨਾਂ ਦੋਵਾਂ ਦੀ ਜਿੱਤ ਯਕੀਨੀ ਹੈ।
ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪ੍ਰਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਕੱਤਰ ਸ੍ਰ ਚਰਨਜੀਤ ਸਿੰਘ ਬਰਾੜ ਨੇ ਇਸ ਮੌਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹਰਮਨਪ੍ਰੀਤ ਸਿੰਘ ਪਿ੍ਰੰਸ ਤੇ ਮਾਣ ਹੈ ਅਤੇ ਉਹ ਪਾਰਟੀ ਲਈ ਪੂਰੀ ਤਰ੍ਹਾਂ ਸਮਰਪਿਤ ਹੈ।
ਇਸ ਮੌਕੇ ਸ੍ਰ ਪਿ੍ਰੰਸ ਨੇ ਦੱਸਿਆ ਕਿ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਇਹ ਸਮਾਗਮ ਆਰੰਭ ਕੀਤੇ ਗਏ ਸਨ ਜਿਹੜੇ ਲੋਹੜੀ ਦੇ ਪ੍ਰੋਗਰਾਮ ਨਾਲ ਸਮਾਪਤ ਹੋਣਗੇ। ਉਹਨਾਂ ਦੱਸਿਆ ਕਿ ਇਸਦੇ ਤਹਿਤ ਪਹਿਲਾਂ ਫੇਜ਼ 3 ਏ ਵਿੱਚ ਮਹਿਲਾਵਾਂ ਲਈ ਤੰਬੋਲਾ, ਮਿਊਜੀਕਲ ਚੇਅਰ ਅਤੇ ਬੱਚਿਆਂ ਦੇ ਕਿ੍ਰਕੇਟ, ਫੁਟਬਾਲ ਅਤੇ ਦੌੜ ਮੁਕਾਬਲੇ ਕਰਵਾਏ ਗਏ ਸਨ ਜਿਸਤੋਂ ਬਾਅਦ ਫੇਜ਼ 3 ਬੀ 1 ਵਿੱਚ ਦੋਵਾਂ ਫੇਜ਼ਾਂ ਦੀਆਂ ਸਾਂਝੀਆਂ ਖੇਡਾਂ, ਜਿਹਨਾਂ ਵਿੱਚ ਬੱਚਿਆਂ ਦੀਆਂ ਦੌੜਾ, ਰੱਸਾਕਸ਼ੀ, ਚਮਚਾ ਦੌੜ, ਤਿੰਨ ਟੰਗੀ ਦੌੜ, ਵੱਡੀ ਉਮਰ ਦੀਆਂ ਔਰਤਾਂ ਅਤੇ ਸੀਨੀਅਰ ਸਿਟੀਜਨਜ ਦੀਆਂ ਦੌੜਾਂ ਦੇ ਨਾਲ ਕਿ੍ਰਕੇਟ ਅਤੇ ਫੁਟਬਾਲ ਮੁਕਾਬਲੇ ਕਰਵਾਏ ਗਏ ਅਤੇ ਮਹਿਲਾਵਾਂ ਲਈ ਮਹਿੰਦੀ ਲਗਾਉਣ ਦਾ ਵਿਸ਼ੇਸ਼ ਇੰਤਜਾਮ ਕੀਤਾ ਗਿਆ ਹੈ ਜਿੱਥੇ ਵੱਡੀ ਗਿਣਤੀ ਵਿੱਚ ਔਰਤਾਂ ਵਲੋਂ ਮਹਿੰਦੀ ਲਗਵਾਈ ਗਈ ਅਤੇ ਤੰਬੋਲਾ, ਫੈਂਸੀ ਡ੍ਰੈਸ, ਮਿਊਜੀਕਲ ਚੇਅਰ ਦੇ ਮੁਕਾਬਲੇ ਹੋਣਗੇ ਅਤੇ ਰਾਤ ਨੂੰ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਅਤੇ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਗਏ।
ਇਸ ਪ੍ਰੋਗਰਾਮ ਦੌਰਾਨ ਭਾਵੇਂ ਸ੍ਰ ਪਿੰਸ ਵਲੋਂ ਨਿਗਮ ਚੋਣਾਂ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਪਰੰਤੂ ਉੱਥੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਸ੍ਰ ਪਿ੍ਰੰਸ ਦੀ ਸਿਆਸੀ ਤਾਕਤ ਤਾਂ ਜਾਹਿਰ ਕਰ ਦਿੱਤੀ ੀ

Leave a Reply

Your email address will not be published. Required fields are marked *