ਲੋਕਾਂ ਦੇ ਮਸਲੇ ਹੱਲ ਕਰਨ ਵੱਲ ਧਿਆਨ ਦੇਣ ਮੁੱਖ ਮੰਤਰੀ : ਬੀਰ ਦਵਿੰਦਰ ਸਿੰਘ

ਚੰਡੀਗੜ੍ਹ, 20 ਨਵੰਬਰ (ਸ.ਬ.) ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ ਬੀਰ ਦਵਿੰਦਰ ਸਿੰਘ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਕਰਨ ਦੀ ਥਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੈਡਮਿੰਟਨ ਖੇਡਣ ਨੂੰ ਤਰਜੀਹ ਦੇ ਰਹੇ ਹਨ | ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਬੈਡਮਿੰਟਣ ਖੇਡਣ ਨਾਲ ਪੰਜਾਬ ਦੇ ਲੋਕਾਂ ਦਾ ਢਿੱਡ ਨਹੀਂ ਭਰਨ ਲਗਿਆ|
ਇੱਥੇ ਇਕ ਬਿਆਨ ਵਿਚ ਸ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਇਹ ਕੇਹੀ ਵਿਡੰਬਣਾ ਹੈ ਕਿ ਪਰਜਾਤੰਤਰ ਰਾਹੀਂ ਚੁਣੀ ਹੋਈ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਲੋਕਾਂ ਵਿੱਚ ਵਿਗੜਦੇ ਅਕਸ ਨੂੰ ਸੁਧਾਰਨ ਲਈ, ਬੈਡਮਿੰਟਨ ਖੇਡਣ ਦੇ ਇੱਕ ਖ਼ਾਸ ਅੰਦਾਜ਼ ਦਾ ਚਿੱਤਰ, ਮੀਡੀਏ ਵਿੱਚ ਦਿਖਾਇਆ ਗਿਆ ਹੈ| ਉਹਨਾਂ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨਵੀਨ ਠੁਕਰਾਲ ਤੋਂ ਸਵਾਲ ਪੁੱਛਿਆ ਕਿ ਜੇ ਮੁੱਖ ਮੰਤਰੀ ਏਨਾਂ ਹੀ ਰਿਸ਼ਟ-ਪੁਸ਼ਟ ਹੈ ਤਾਂ ਸਾਰਾ ਮੀਡੀਆ ਹੀ 7 ਸੈਕਟਰ ਦੇ ਬੈਡਮਿੰਟਨ ਕੋਰਟ ਵਿੱਚ ਸੱਦ ਲੈਣਾ ਚਾਹੀਦਾ ਸੀ ਤਾਂ ਕਿ ਉਹ ਵੀ ਮੁੱਖ ਮੰਤਰੀ ਨੂੰ ਬੈਡਮਿੰਟਨ ਖੇਡਦਾ ਆਪਣੇ ਅੱਖੀਂ ਵੇਖ ਲੈਂਦੇ ਤੇ ਨਾਲੇ ਮੁੱਖ ਮੰਤਰੀ ਦੀ ਖੇਡਦਿਆਂ ਦੀ ਵੀਡੀਓ ਰਿਕਾਰਡ ਕਰ ਕੇ ਸਾਰੇ ਬਿਜਲਈ ਮਾਧਿਅਮਾਂ ਵਿੱਚ ਚਲਾ ਦਿੰਦੇ ਤਾਂ ਕਿ ਸਾਰੇ ਸੰਸਾਰ ਵਿੱਚ ਇਹ ਪਤਾ ਲੱਗ ਜਾਂਦਾ, ਕਿ ਮੁੱਖ ਮੰਤਰੀ ਕਿੰਨੀ ਰਿਸ਼ਟ-ਪੁਸ਼ਟਤਾ ਨਾਲ ਬੈਡਮਿੰਟਨ ਖੇਡ੍ਹ ਰਹੇ ਹਨ ਤੇ ਆਮ ਲੋਕਾਂ ਨੂੰ ਇਹ ਵੀ ਪਤਾ ਲਗਦਾ ਕਿ ਮੁੱਖ ਮੰਤਰੀ ਆਖਿਰ ਕਿਸ ਨਾਲ ਬੈਡਮਿੰਟਨ ਖੇਡ ਰਹੇ ਹਨ|
ਉਹਨਾਂ ਕਿਹਾ ਕਿ ਚੰਡੀਗੜ੍ਹ ਪੁਲੀਸ ਦੇ ਕਾਰਜਕ੍ਰਮ ਦੀ ਕਾਰਜ ਸੂਚੀ ਤੇ ਸਮਾਂ ਸਾਰਨੀ ਵਿੱਚ ਅਤੇ ਪੁਲੀਸ ਕਰਮਚਾਰੀਆਂ ਦੀਆਂ ਡਿਊਟੀਆਂ ਦੀ ਵੰਡ ਅਤੇ ਵਾਰੀ ਬੰਦੀ ਦੇ ਬਿਓਰੇ ਵਿੱਚ ਵੀ ਮੁੱਖ ਮੰਤਰੀ ਦੀ ‘ਬੈਡਮਿੰਟਨ ਖੇਡ’ ਦਾ ਕਿਤੇ ਕੋਈ ਜ਼ਿਕਰ ਤੱਕ ਨਹੀਂ|
ਉਹਨਾਂ ਕਿਹਾ ਕਿ ਦੁੱਖ ਦੀ ਗੱਲ ਤਾਂ ਇਹ ਹੈ ਕਿ ਜਿਸ ਸਰਕਾਰ ਦਾ ਮੁਖੀ ਹੀ ਲੋਕਾਂ ਨੂੰ ਭਰਮ ਜਾਲ਼ ਵਿੱਚ ਫਸਾਉਣ ਲਈ ਅਜਿਹੇ ਨਾਟਕੀ ਪਾਖੰਡ ਰਚ ਰਿਹਾ ਹੋਵੇ ਉਸ ਤੋਂ ਪੰਜਾਬ ਦੇ ਲੋਕ ਅਤੇ ਪੰਜਾਬ ਦੀ ਮਰ ਰਹੀ ਕਿਸਾਨੀ ਹੁਣ ਕੀ ਆਸ ਰੱਖ ਸਕਦੇ ਹਨ|

Leave a Reply

Your email address will not be published. Required fields are marked *