ਲੋਕਾਂ ਦੇ ਹੱਕਾਂ ਲਈ ਲੜਦੀ ਹੈ ਆਮ ਆਦਮੀ ਪਾਰਟੀ : ਵਿਨੀਤ ਵਰਮਾ ਨਿਗਮ ਚੋਣਾਂ ਲੜਣ ਦੀ ਤਿਆਰੀ ਕਰ ਰਹੇ ਕਈ ਆਜ਼ਾਦ ਉਮੀਦਵਾਰ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਿਲ


ਐਸ ਏ ਐਸ ਨਗਰ, 7 ਦਸੰਬਰ (ਸ.ਬ.) ਆਮ ਆਦਮੀ ਪਾਰਟੀ ਲੋਕਾਂ ਦੇ ਹੱਕਾਂ ਲਈ ਲੜਣ ਵਾਲੀ ਪਾਰਟੀ ਹੈ ਜਦੋਂਕਿ ਰਵਾJਤੀ ਪਾਰਟੀਆਂ ਨੇ ਹੁਣ ਤਕ ਆਮ ਲੋਕਾਂ ਦਾ ਖੂਨ ਹੀ ਚੂਸਿਆ ਹੈ ਅਤੇ ਇੱਕ ਦੂਜੇ ਨਾਲ ਫਰੈਂਡਲੀ ਮੈਚ ਖੇਡਣ ਵਾਲੀਆਂ ਇਹ ਪਾਰਟੀਆਂ ਵਾਰੀ ਬਦਲ ਕੇ ਲੋਕਾਂ ਤੇ ਰਾਜ ਕਰਦੀਆਂ ਹਨ| ਇਹ ਗੱਲ ਆਮ ਆਦਮੀ ਪਾਰਟੀ ਹਲਕਾ ਮੁਹਾਲੀ ਦੇ ਸੀਨੀਅਰ ਆਗੂ ਸ੍ਰੀ ਵਿਨੀਤ ਵਰਮਾ ਨੇ ਸਥਾਨਕ ਫੇਜ਼ 1 ਦੇ ਵਾਰਡ ਨੰਬਰ 47 ਤੋਂ ਆਜਾਦ ਉਮੀਦਵਾਰ ਅਮਰਜੀਤ ਕੌਰ ਸਮੇਤ ਵੱਡੀ ਗਿਣਤੀ ਸਮਾਜਸੇਵੀ ਆਗੂਆਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਨ ਮੌਕੇ ਆਖੀ| ਉਹਨਾਂ ਕਿਹਾ ਕਿ ਆਦ ਆਦਮੀ ਪਾਰਟੀ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਪਾਰਟੀ ਦਾ ਪਰਿਵਾਰ ਲਗਾਤਾਰ ਵੱਡਾ ਹੋ ਰਿਹਾ ਹੈ| 
ਉਹਨਾਂ ਕਿਹਾ ਕਿ ਅੱਜ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਇਹ ੋਸਾਰੇ ਆਗੂ ਹਲਕੇ ਦੇ ਸਮਾਜਸੇਵੀ ਆਗੂ ਸ੍ਰ. ਜੋਗਿੰਦਰ ਸਿੰਘ ਜੋਗੀ ਦੀ ਪ੍ਰੇਰਨਾ ਸਦਕਾ ਪਾਰਟੀ ਵਿੱਚ ਆਏ ਹਨ ਅਤੇ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਆਗੂਆਂ ਅਤੇ ਵਰਕਰਾਂ ਨੂੰ ਪਾਰਟੀ ਵਿੱਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ| ਇਸ ਮੌਕੇ ਅਮਰਜੀਤ ਕੌਰ ਤੋਂ ਇਲਾਵਾ ਹੋਰਨਾਂ ਵਾਰਡਾਂ ਤੋਂ ਆਜਾਦ ਉਮੀਦਵਾਰ ਵਜੋ ਚੋਣ ਲੜਣ ਦਾ ਐਲਾਨ ਕਰ ਚੁੱਕੇ ਕੁੱਝ ਉਮੀਦਵਾਰ ਵੀ ਆਪ ਵਿੱਚ ਸ਼ਾਮਿਲ ਹੋ ਗਏ| ਇਸ ਮੌਕੇ ਜਤਿੰਦਰ ਸਿੰਘ ਪੰਮਾ, ਹਰਜੀਤ ਕੌਰ, ਕਮਲਦੀਪ ਸਿੰਘ, ਹਰਦੀਪ ਸਿੰਘ, ਰਜਨੀਸ਼ ਭਾਰਦਵਾਜ, ਅਜੈ ਸ਼ਰਮਾ, ਭੁਪਿੰਦਰ ਸਿੰਘ, ਸ਼ਾਂਤੀ ਸਵਰੂਦ ਸਿੰਘ, ਨਿਰਮਲਾ ਦੇਵੀ, ਭੁਪਿੰਦਰ ਕੌਰ, ਰਾਜੀਵ ਗੋਇਲ, ਰਵਨੀਤ ਕੌਰ, ਨਰਿੰਦਰ ਕੌਰ, ਨਵਨੀਤ ਸਿੰਘ, ਬਲਵੀਰ  ਸਿੰਘ, ਦਵਿੰਦਰ ਸਿੰਘ ਅਤੇ ਹੋਰਨਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ|  ਇਸ ਮੌਕੇ ਪਾਰਟੀ ਦੀ ਜਿਲ੍ਹਾ ਜਨਰਲ ਸਕੱਤਰ ਪ੍ਰਭਜੋਤ ਕੌਰ, ਬਲਾਕ ਇੰਚਾਰਜ ਗੱਜਣ ਸਿੰਘ ਤੋਂ ਇਲਾਵਾ ਆਪ ਆਗੂ ਆਰਤੀ ਰਾਣਾ, ਸਵੀ ਅਗਰਵਾਲ, ਪ੍ਰਭਜੋਤ ਸਿੰਘ ਤੋਂ ਇਲਾਵਾ  ਹੋਰ ਵਲੰਟੀਅਰ ਹਾਜਿਰ ਸਨ|

Leave a Reply

Your email address will not be published. Required fields are marked *