ਲੋਕਾਂ ਨੂੰ ਕੋਰੋਨਾ ਤੋਂ ਬਚਾਓ ਲਈ ਜਾਗਰੂਕ ਕੀਤਾ
ਪਟਿਆਲਾ, 4 ਦਸੰਬਰ (ਜਸਵਿੰਦਰ ਸੈਂਡੀ ) ਮਾਨਵ ਸੇਵਾ ਪ੍ਰੀਸ਼ਦ ਪੰਜਾਬ ਵੱਲੋਂ ਸ਼੍ਰੀ ਕਾਲੀ ਦੇਵੀ ਮੰਦਰ ਨੇੜੇ ਚੌਂਕ ਵਿੱਚ ਸੰਸਥਾ ਦੇ ਚੇਅਰਮੈਨ ਸ਼੍ਰੀ ਅਜੈ ਗੋਇਲ ਦੀ ਅਗਵਾਈ ਹੇਠ ਲੋਕਾਂ ਨੂੰ ਕਰੋਨਾ ਤੋਂ ਬਚਾਉਣ ਲਈ ਜਾਗਰੁਕ ਕੀਤਾ ਗਿਆ| ਇਸ ਮੌਕੇ ਸ੍ਰੀ ਗੋਇਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾਸਕ ਪਾਉਣ ਤੇ ਸਮਾਜਿਕ ਦੂਰੀ ਦਾ ਖਿਆਲ ਰੱਖਣ|
ਇਸ ਮੌਕੇਪ੍ਰੀਸ਼ਦ ਦੇ ਕਾਰਜਕਾਰੀ ਪ੍ਰਧਾਨ ਸੁਨੀਤਾ ਕਥੂਰੀਆ ਨੇ ਕਿਹਾ ਕਿ ਕਰੋਨਾ ਟੈਸਟ ਕਰਵਾ ਕੇ ਇਸ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕਦਾ ਹੈ|
ਇਸ ਮੌਕੇ ਇੰਸਪੈਕਟਰ ਪੁਸ਼ਪਾ ਦੇਵੀ, ਗਿਆਨ ਜਯੌਤੀ ਸੋਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ, ਆਰ ਕੇ ਰਾਵਤ, ਸੂਰਜ ਮਹਾਜਨ, ਪਰਵੇਸ਼ ਕੁਮਾਰ, ਬਿਲਮਜੀਤ ਸਿੰਘ, ਵਰਿੰਦਰ ਪਰਾਸ਼ਰ, ਭਾਜਪਾ ਆਗੂ ਨਛੱਤਰ ਸਿੰਘ, ਕਾਕਾ ਰਾਮ ਵਰਮਾ ਮੌਜੂਦ ਸਨ|