ਲੋਕਾਂ ਨੂੰ ਜੰਗਲਾਂ ਦੀ ਅੱਗ ਤੋਂ ਬਚਾਉਣ ਲਈ ਐਲਬਰਟਾ ਖਰਚੇਗਾ 2 ਅਰਬ ਰੁਪਏ

ਫੋਰਟ ਮੈਕਮਰੀ, 15 ਅਪ੍ਰੈਲ (ਸ.ਬ.) ਲੋਕਾਂ ਨੂੰ ਜੰਗਲਾਂ ਦੀ ਅੱਗ ਤੋਂ ਬਚਾਉਣ ਦੇ ਪ੍ਰੋਗਰਾਮ ਲਈ ਐਲਬਰਟਾ ਸਰਕਾਰ ਵੱਲੋਂ 45 ਮਿਲੀਅਨ ਡਾਲਰ ਯਾਨੀ ਕਿ ਕਰੀਬ 2 ਅਰਬ ਰੁਪਏ ਖਰਚੇ ਜਾਣਗੇ| ਇਹ ਵੱਡੀ ਰਕਮ ਤਿੰਨ ਸਾਲਾਂ ਵਿੱਚ ਖਰਚੀ ਜਾਵੇਗੀ| ਇਸ ਪ੍ਰੋਗਰਾਮ ਤਹਿਤ ਕਮਿਊਨਿਟੀਆਂ ਦੇ ਆਸੋਂ-ਪਾਸੋਂ ਝਾੜੀਆਂ ਅਤੇ ਦਰੱਖਤਾਂ ਨੂੰ ਹਟਾਇਆ ਜਾਵੇਗਾ| ਇਸ ਦੇ ਨਾਲ ਹੀ ਲੋਕਾਂ ਨੂੰ ਅੱਗ ਰੋਕਣ ਵਾਲੀਆਂ ਛੱਤਾਂ ਵਾਲੇ ਮਕਾਨ ਬਣਾਉਣ ਲਈ ਉਤਸ਼ਾਹਤ ਕੀਤਾ ਜਾਵੇਗਾ ਅਤੇ ਇਸ ਲਈ ਫੰਡ ਦਿੱਤਾ ਜਾਵੇਗਾ| ਇਸ ਦੇ ਨਾਲ ਹੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ ਕਿ ਕਿਸ ਥਾਂ ਤੇ ਘਰ ਬਣਾਉਣਾ ਉਨ੍ਹਾਂ ਲਈ ਸੁਰੱਖਿਅਤ ਰਹੇਗਾ| ਸਮੇਂ-ਸਮੇਂ ਉਤੇ ਇਸ ਪ੍ਰੋਗਰਾਮ ਰਾਹੀਂ ਲੋਕਾਂ ਨੂੰ ਜੰਗਲਾਂ ਦੀ ਅੱਗ ਦੇ ਖਤਰੇ ਤੋਂ ਜਾਣੂੰ ਕਰਵਾਇਆ ਜਾਵੇਗਾ|
ਜਿਕਰਯੋਗ ਹੈ ਕਿ ਬੀਤੇ ਸਾਲ ਫੋਰਟ ਮੈਕਮਰੀ ਦੇ ਜੰਗਲਾਂ ਵਿਚ ਲੱਗੀ ਅੱਗ ਨੇ ਕਹਿਰ ਵਰਪਾਇਆ ਸੀ| ਇਸ ਅੱਗ ਨੇ 80 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਆਪਣਾ ਘਰਬਾਰ ਛੱਡ ਕੇ ਜਾਣ ਲਈ ਮਜ਼ਬੂਰ ਹੋਣਾ ਪਿਆ ਸੀ| ਇਸ ਅੱਗ ਵਿੱਚ 2400 ਤੋਂ ਜ਼ਿਆਦਾ ਘਰ ਅਤੇ ਇਮਾਰਤਾਂ ਸੜ ਕੇ ਤਬਾਹ ਹੋ ਗਈਆਂ ਸਨ| ਇਹ ਜੰਗਲੀ ਅੱਗ ਕੈਨੇਡਾ ਵਿੱਚ ਵਾਪਰੀਆਂ ਸਭ ਤੋਂ ਵੱਡੀਆਂ ਤ੍ਰਾਸਦੀਆਂ ਵਿੱਚੋਂ ਇਕ ਸੀ|

Leave a Reply

Your email address will not be published. Required fields are marked *