ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ
ਪਟਿਆਲਾ, 9 ਦਸੰਬਰ (ਬਿੰਦੂ ਸ਼ਰਮਾ) ਡੀ ਐਸ ਪੀ ਟਰੈਫਿਕ ਅੱਛਰੂ ਰਾਮ ਦੀ ਅਗਵਾਈ ਵਿੱਚ ਟ੍ਰੇਫਿਕ ਪੁਲੀਸ ਵਲੋਂ ਸ਼ਹਿਰ ਦੇ ਵੱਖ ਵੱਖ ਚੌਕਾਂ ਵਿੱਚ ਆਮ ਲੋਕਾਂ ਨੂੰ ਟ੍ਰੈਫਿਕ ਦੇ ਨਿਯਮਾਂ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਕੀਤੀ ਗਈ| ਇਸ ਮੌਕੇ ਇੰਸਪੈਕਟਰ ਰਣਜੀਤ ਬੈਣੀਵਾਲ, ਐਸ ਆਈ ਜਗਰਾਜ ਸਿੰਘ ਇੰਚਾਰਜ ਸਿਟੀ-1 ਤੇ ਐਸ ਆਈ ਭਗਵਾਨ ਸਿੰਘ ਲਾਡੀ ਇੰਚਾਰਜ ਸਿਟੀ -2, ਟ੍ਰੈਫਿਕ ਮਾਰਸ਼ਲ ਗੁਰਪ੍ਰਤਾਪ ਸਿੰਘ ਸਾਹੀ, ਸਟੇਟ ਐਵਾਰਡੀ ਪਰਮਜੀਤ ਸਿੰਘ, ਸਟੇਟ ਐਵਾਰਡੀ ਗੁਰਜੰਟ ਸਿੰਘ, ਰਜੇਸ ਮਿੱਤਲ, ਦਰਸ਼ਨ ਸਿੰਘ, ਕਰਨੈਲ ਸਿੰਘ, ਕੁਲਦੀਪ ਸਿੰਘ, ਐਚ ਐਸ ਕਰੀਬ, ਐਡਵੋਕੇਟ ਜੁਗਿੰਦਰ ਸਿੰਘ, ਕੇ.ਐਸ. ਸੇਖੋਂ, ਐਚ. ਐਸ. ਬਾਠ, ਗੁਰਕੀਰਤ ਸਿੰਘ, ਕੁਲਵੰਤ ਧੀਮਾਨ, ਐਸ. ਐਸ. ਛਾਬੜਾ ਤੇ ਅੰਗਰੇਜ ਵਿਰਕ ਮੌਜੂਦ ਸਨ|