ਲੋਕ ਅਦਾਲਤ ਵਿੱਚ ਇਕ ਹਜ਼ਾਰ ਤੋਂ ਵੱਧ ਮਾਮਲੇ ਪੇਸ਼

ਐਸ. ਏ. ਐਸ. ਨਗਰ,11 ਫਰਵਰੀ (ਸ.ਬ.) ਸਥਾਨਕ ਕੋਰਟ ਵਿਖੇ ਅੱਜ ਮਾਣਯੋਗ ਤਰਸੇਮ ਮੰਗਲਾ ਦੀ ਅਗਵਾਈ ਵਿੱਚ ਲੋਕ ਅਦਾਲਤ ਲਾਈ ਗਈ, ਜਿਸ ਵਿੱਚ ਇਕ ਹਜ਼ਾਰ ਤੋਂ ਵੱਧ ਕੇਸ ਸੁਣਵਾਈ ਲਈ ਪੇਸ਼            ਹੋਏ| ਇਸ ਮੌਕੇ ਮਾਣਯੋਗ ਜੱਜ             ਤਰਸੇਮ ਮੰਗਲਾ ਅਤੇ ਮੋਨਿਕਾ ਲਾਂਬਾ ਨੇ ਮਾਮਲਿਆਂ ਦੀ ਸੁਣਵਾਈ ਕੀਤੀ|
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਲੋਕ ਅਦਾਲਤ ਵਿੱਚ ਕਿਸਾਨਾਂ ਦੇ ਝਗੜੇ, ਦਾਜ ਦੇ ਮਾਮਲੇ, ਘਰੇਲੂ   ਝਗੜੇ , ਬੈਕਾਂ ਨਾਲ ਝਗੜੇ ਅਤੇ ਹੋਰ ਮਾਮਲੇ ਪੇਸ਼  ਹੋਏ| ਇਸ ਮੌਕੇ ਵੱਡੀ ਗਿਣਤੀ ਮਾਮਲਿਆਂ ਦੀ ਸੁਣਵਾਈ ਹੋ ਚੁੱਕੀ ਸੀ ਅਤੇ ਖਬਰ ਲਿਖੇ ਜਾਣ ਤੱਕ ਹੋਰ ਮਾਮਲਿਆਂ ਦੀ ਸੁਣਵਾਈ ਹੋ ਰਹੀ ਸੀ|

Leave a Reply

Your email address will not be published. Required fields are marked *