ਲੋਕ ਘੋਲਾਂ ਵਿਰੁੱਧ ਕੇਸ ਵਾਪਿਸ ਲੈਣ ਦੀ ਮੰਗ

ਚੰਡੀਗੜ੍ਹ, 30 ਜੂਨ (ਸ.ਬ.) ਆਲ ਇੰਡੀਆ ਕਿਸਾਨ ਸਭਾ ਦੇ ਵਰਕਿੰਗ ਪ੍ਰਧਾਨ  ਭੁਪਿੰਦਰ ਸਾਂਬਰ ਨੇ ਮੰਗ ਕੀਤੀ ਹੈ ਕਿ ਲੋਕ ਘੋਲਾਂ ਵਿਰੁੱਧ ਕੇਸ ਵਾਪਿਸ ਲਏ ਜਾਣ| ਇੱਥੇ ਜਾਰੀ ਬਿਆਨ  ਵਿੱਚ ਉਹਨਾਂ ਕਿਹਾ ਕਿ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ             ਕੇਂਦਰ ਸਰਕਾਰ ਆਪਣੀਆਂ ਸਾਮਰਾਜਵਾਦੀ ਅਤੇ ਨਵ-ਉਦਾਰਵਾਦੀ ਪ੍ਰਕਿਰਿਆ ਮੁਕੰਮਲ ਕਰਨ ਦੀਆਂ ਨੀਤੀਆਂ ਤੇਜ਼ੀ ਨਾਲ ਵਧਾ ਰਹੀ ਹੈ ਅਤੇ ਲੋਕਾਂ ਉਤੇ ਤਰ੍ਹਾਂ-ਤਰ੍ਹਾਂ ਦੇ ਅਸਹਿ ਭਾਰ ਪਾ ਰਹੀ ਹੈ| ਪਰੰਤੂ ਜਦੋਂ ਲੋਕਾਂ ਵਲੋਂ ਰੋਸ ਪ੍ਰਗਟ ਕੀਤਾ ਜਾਂਦਾ ਹੈ ਤਾਂ ਉਹਨਾਂ ਤੇ ਮੁਕੱਦਮੇ ਦਰਜ ਕਰਕੇ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ| ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੀ ਕੁਝ ਥਾਈਂ (ਜਿਵੇਂ ਪੰਜਾਬ ਵਿੱਚ) ਇਨ੍ਹਾਂ ਜਾਬਰ ਢੰਗਾਂ ਵਿੱਚ ਉਸਦਾ ਸਾਥ ਦੇ ਰਹੀ ਹੈ| 
ਕੇਂਦਰ ਵਲੋਂ ਰਾਜਾਂ ਨੂੰ ਉਹਨਾਂ ਦੇ ਟੈਕਸਾਂ ਦੇ ਪੂਰੇ ਬਕਾਏ ਨਾ ਦਿੱਤੇ ਜਾਣ, ਪੰਜਾਬ ਸਰਕਾਰ ਨੂੰ  ਕੋਵਿਡ-19 ਵਿਰੁੱਧ ਕੇਂਦਰ ਫੰਡ ਵਿਚੋਂ ਮਦਦ ਨਾ ਮਿਲਣ, ਪੈਟਰੋਲ-ਡੀਜ਼ਲ ਅਤੇ ਹੋਰ ਵਸਤਾਂ ਦੇ ਭਾਵਾਂ ਰਾਹੀਂ ਲੋਕਾਂ ਉੱਤੇ ਭਾਰ ਪਾਉਣ ਦੀ ਨਿਖੇਧੀ ਕਰਦਿਆਂ ਉਹਨਾਂ ਮੰਗ ਕੀਤੀ ਕਿ ਰਾਜਾਂ ਦੇ ਸਭ ਬਕਾਏ ਫੌਰਨ ਅਦਾ ਕੀਤੇ ਜਾਣ, ਟੈਕਸਾਂ ਵਿੱਚ ਵਾਧੇ ਵਾਪਿਸ ਲਏ ਜਾਣ ਅਤੇ ਖੇਤੀ-ਵਿਰੋਧੀ ਤਿੰਨੋਂ ਆਰਡੀਨੈਂਸ ਵਾਪਿਸ ਲਏ ਜਾਣ|

Leave a Reply

Your email address will not be published. Required fields are marked *