ਲੋਕ ਤੂਫਾਨ ਤੋਂ ਨਜਿੱਠਣ ਲਈ ਰਹਿਣ ਤਿਆਰ : ਟਰੰਪ

ਹੋਨੋਲੂਲੂ , 23 ਅਗਸਤ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਟਵੀਟ ਕਰ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੂਫਾਨ ‘ਲੇਨ’ ਤੋਂ ਨਜਿੱਠਣ ਲਈ ਤਿਆਰ ਰਹਿਣ| ਇਸ ਅਪੀਲ ਉਤੇ ਲੋਕਾਂ ਨੇ ਪਾਣੀ, ਖਾਧ ਪਦਾਰਥ ਅਤੇ ਐਮਰਜੈਂਸੀ ਸਾਮਾਨ ਜਮਾਂ ਕਰਨਾ ਸ਼ੁਰੂ ਕਰ ਦਿੱਤਾ ਹੈ| ਅਮਰੀਕਾ ਦੇ ਹਵਾਈ ਸੂਬੇ ਦੇ ਲੋਕ ਤਾਕਤਵਰ ਤੂਫਾਨ ਦਾ ਸਾਹਮਣਾ ਕਰ ਰਹੇ ਹਨ| ਤੂਫਾਨ ‘ਲੇਨ’ ਕੱਲ ਰਾਤ ਕਮਜ਼ੋਰ ਹੋ ਕੇ ਸ਼੍ਰੇਣੀ 4 ਦੇ ਤੂਫਾਨ ਵਿਚ ਬਦਲ ਗਿਆ| ਤੂਫਾਨ ਕਾਰਨ 155 ਮੀਲ ਪ੍ਰਤੀ ਘੰਟਾ ਦੀ ਗਤੀ ਨਾਲ ਹਵਾਵਾਂ ਚੱਲ ਰਹੀਆਂ ਹਨ ਅਤੇ ਰਾਤ ਤੱਕ ਇਸ ਦੇ ਆਰਚਪੀਲਾਗੋ ਦੇ ਬਿਗ ਆਈਲੈਂਡ ਤੱਕ ਪਹੁੰਚਣ ਦੀ ਸੰਭਾਵਨਾ ਹੈ| ਇਸ ਤੂਫਾਨ ਕਾਰਨ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਖਤਰਨਾਕ ਸਮੁੰਦਰੀ ਲਹਿਰਾਂ ਉਠਣ ਦੀ ਸੰਭਾਵਨਾ ਹੈ| ਰਾਸ਼ਟਰਪਤੀ ਟਰੰਪ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਜ ਅਤੇ ਸਥਾਨਕ ਅਧਿਕਾਰੀਆਂ ਦੀਆਂ ਸਲਾਹਾਂ ਨੂੰ ਧਿਆਨ ਨਾਲ ਸੁਣਨ|

Leave a Reply

Your email address will not be published. Required fields are marked *