ਲੋਕ ਮੰਚ ਪੰਜਾਬ ਵਲੋਂ ਕਨਵੈਨਸ਼ਨ 30 ਨਵੰਬਰ ਨੂੰ

ਐਸ ਏ ਐਸ ਨਗਰ, 20 ਨਵੰਬਰ (ਸ.ਬ.) ਲੋਕ ਮੰਚ ਪੰਜਾਬ ਵੱਲੋਂ 30 ਨਵੰਬਰ ਨੂੰ ਇੱਕ ਸੂਬਾਈ ਕਨਵੈਨਸ਼ਨ ਦੇਸ਼ ਭਗਤ ਹਾਲ ਜਲੰਧਰ ਵਿਖੇ ਬੁਲਾਈ ਗਈ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕ ਮੰਚ ਪੰਜਾਬ ਦੇ ਕਨਵੀਨਰ ਸ੍ਰੀ ਸੁਖਦੇਵ ਸਿੰਘ ਬੜੀ ਨੇ ਦਸਿਆ ਕਿ ਇਸ ਕਨਵੈਨਸ਼ਨ ਵਿੱਚ ਪੰਜਾਬੀਆਂ ਦੇ ਵੱਖ ਵੱਖ ਵਰਗਾਂ ਜਿਵੇਂ ਕਿਸਾਨੀ, ਖੇਤ ਮਜ਼ਦੂਰਾਂ ਦੇ ਕਰਜੇ ਅਤੇ ਖੁਦਕੁਸ਼ੀਆਂ, ਪੰਜਾਬ ਅੰਦਰ ਜਵਾਨੀ ਨੂੰ ਨਿਗਲ ਰਹੀ ਨਸ਼ਿਆਂ ਦੀ ਮਹਾਂਮਾਰੀ, ਇਸਤਰੀਆਂ ਉੱਤੇ ਅੱਤਿਆਚਾਰਾਂ, ਬੇਰੁਜ਼ਗਾਰੀ, ਮੁਲਾਜ਼ਮਾਂ ਦੇ ਮਸਲਿਆਂ ਆਦਿ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ| ਉਹਨਾਂ ਦਸਿਆ ਕਿ ਇਸ ਕਨਵੈਨਸ਼ਨ ਵਿੱਚ ਲੋਕ ਮੰਚ ਪੰਜਾਬ ਦਾ ਸੂਬਾ ਪੱਧਰ ਤੇ ਢਾਂਚਾ ਖੜ੍ਹਾ ਕਰਨ ਲਈ ਚੋਣ ਕੀਤੀ ਜਾਵੇਗੀ ਅਤੇ ਇਸ ਮੰਚ ਨੂੰ ਵੱਖ ਵੱਖ ਜ਼ਿਲ੍ਹਿਆਂ ਵਿੱਚ ਜਥੇਬੰਦ ਕਰਨ ਅਤੇ ਵੱਖ ਵੱਖ ਵਰਗਾਂ ਨੂੰ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੇ ਹੱਲ ਲਈ ਸੰਘਰਸ਼ ਦਾ ਪ੍ਰੋਗਰਾਮ ਵੀ ਉਲੀਕਿਆ ਜਾਵੇਗਾ|
ਇਸ ਮੌਕੇ ਸ ਨਾਜ਼ਰ ਸਿੰਘ, ਮੈਂਬਰ ਅਡਹਾਕ ਕਮੇਟੀ ਲੋਕ ਮੰਚ ਪੰਜਾਬ , ਦਵਿੰਦਰਜੀਤ ਸਿੰਘ ਢਿੱਲੋਂ, ਜਗਦੇਵ ਸਿੰਘ ਗਰਚਾ, ਸੁਰਿੰਦਰ ਕੌਰ, ਰੌਸ਼ਨ ਸੂਦ, ਨਿਸ਼ਾਨ ਸਿੰਘ, ਮਨਜੀਤ ਕੌਰ, ਬਲਕਾਰ ਸਿੰਘ, ਗੋਬਿੰਦਰ ਸਿੰਘ, ਜੋਗਿੰਦਰ ਸਿੰਘ ਅਤੇ ਹਰਬੰਸ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *