ਲੋਕ ਮੰਚ ਪੰਜਾਬ ਵਲੋਂ ਖਹਿਰਾ ਗਰੁੱਪ ਦੀ ਹਮਾਇਤ

ਐਸ ਏ ਐਸ ਨਗਰ, 4 ਦਸੰਬਰ (ਸ.ਬ.) ਲੋਕ ਮੰਚ ਪੰਜਾਬ ਨੇ ਪੰਜਾਬ ਵਿੱਚ ਸ੍ਰ ਸੁਖਪਾਲ ਸਿੰਘ ਖਹਿਰਾ, ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਅਤੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀ ਧਰਮਵੀਰ ਗਾਂਧੀ ਵਲੋਂ ਤਲਵੰਡੀ ਸਾਬੋ ਤੋਂ ਸ਼ੁਰੂ ਕੀਤੇ ਜਾ ਰਹੇ ਇਨਸਾਫ ਮਾਰਚ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ|
ਇੱਥੇ ਜਾਰੀ ਇੱਕ ਬਿਆਨ ਵਿੱਚ ਮੰਚ ਦੇ ਜਨਰਲ ਸਕੱਤਰ ਸ੍ਰੀ ਨਾਜ਼ਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸ੍ਰੀ ਮਤੀ ਸੁਰਿੰਦਰ ਕੌਰ ਅਤੇ ਵਿੱਤ ਸਕੱਤਰ ਜਗਦੇਵ ਸਿੰਘ ਗਰਚਾ ਨੇ ਕਿਹਾ ਕਿ ਪੰਜਾਬ ਵਿੱਚ ਰਾਜ ਸਤਾ ਤੇ ਲੋਕ ਹਿਤੂ ਨਾਹਰੇ ਦੇ ਕੇ ਕਾਬਜ਼ ਕਾਂਗਰਸ ਸਰਕਾਰ ਕੋਈ ਵੀ ਲੋਕ ਹਿਤੂ ਕਦਮ ਨਹੀਂ ਚੁੱਕ ਰਹੀ ਅਤੇ ਬਾਦਲ ਗਰੁੱਪ ਵੀ ਲੋਕਾਂ ਵਿੱਚ ਭੁਲੇਖੇ ਖੜੇ ਕਰਨ ਲਈ ਸਰਗਰਮ ਹੈ| ਇਹਨਾਂ ਹਾਲਤਾਂ ਵਿੱਚ ਪੰਜਾਬ ਅੰਦਰ ਲੋਕ ਹਿਤੂ ਸੰਘਰਸ਼ ਹੀ ਪੰਜਾਬ ਦੇ ਲੋਕਾਂ ਨੂੰ ਕੋਈ ਰਾਹਤ ਪ੍ਰਦਾਨ ਕਰ ਸਕਦਾ ਹੈ| ਉਹਨਾਂ ਕਿਹਾ ਕਿ ਉਹਨਾਂ ਦੇ ਮੰਚ ਵਲੋਂ ਸ੍ਰੀ ਖਹਿਰਾ ਵਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਉਹ 8 ਦਸੰਬਰ ਨੂੰ ਤਲਵੰਡੀ ਸਾਬੋ ਵਿਖੇ ਅਪਣੇ ਸਾਥੀਆਂ ਸਮੇਤ ਸ਼ਾਮਲ ਹੋਣਗੇ|

Leave a Reply

Your email address will not be published. Required fields are marked *