ਲੋਕ ਸਭਾ ਚੋਣਾਂ ਲਈ ਭਾਜਪਾ ਦੀ ਤਿਆਰੀ

ਰਾਸ਼ਟਰੀ ਸਵੈਸੇਵਕ ਸੰਘ ਨੇ ਜੇਕਰ ਭਾਜਪਾ ਨੂੰ ਅਗਲੀਆਂ ਲੋਕ ਸਭਾ ਚੋਣਾਂ ਲਈ ਚੇਤੰਨ ਕੀਤਾ ਹੈ ਤਾਂ ਇਹ ਅਸੁਭਾਵਿਕ ਨਹੀਂ ਹੈ| ਕਿਹਾ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਸੂਰਜਕੁੰਡ ਵਿੱਚ ਹੋਈ ਮੀਟਿੰਗ ਵਿੱਚ ਸੰਘ ਨੇ ਅਜਿਹੇ ਕਈ ਬਿੰਦੂ ਚੁੱਕੇ ਜਿਨ੍ਹਾਂ ਤੇ ਚੁਣਾਵੀ ਤਿਆਰੀ ਵਿੱਚ ਭਾਜਪਾ ਨੂੰ ਵਿਚਾਰ ਕਰਨਾ ਪਵੇਗਾ| ਜੇਕਰ ਭਾਜਪਾ ਦੇ ਖਿਲਾਫ ਵਿਰੋਧੀ ਏਕਤਾ ਹੁੰਦੀ ਹੈ ਤਾਂ ਇਸਦਾ ਅਸਰ ਜ਼ਰੂਰ ਪਵੇਗਾ| ਇਸ ਤਰ੍ਹਾਂ, ਮੰਤਰੀਆਂ ਦੇ ਵਿਵਹਾਰ ਨਾਲ ਭਾਜਪਾ ਵਰਕਰਾਂ ਵਿੱਚ ਅਸੰਤੋਸ਼ ਹੈ, ਇਹ ਵੀ ਕੋਈ ਲੁਕਿਆ ਨਹੀਂ ਹੈ| ਇਹ ਰਿਪੋਰਟ ਤਾਂ ਪਹਿਲਾਂ ਵੀ ਆ ਚੁੱਕੀ ਹੈ ਕਿ ਕਈ ਸਾਂਸਦਾਂ ਦੇ ਖਿਲਾਫ ਸੱਤਾ ਵਿਰੋਧੀ ਮਾਹੌਲ ਹੈ| ਇਹਨਾਂ ਤਿੰਨੋਂ ਮਾੜੇ ਹਲਾਤਾਂ ਵਿੱਚ ਭਾਜਪਾ ਨੂੰ ਜਿੱਤ ਪਾਉਣੀ ਹੈ ਤਾਂ ਉਸ ਨੂੰ ਆਪਣੀ ਰਣਨੀਤੀ ਉਸੇ ਅਨੁਸਾਰ ਤੈਅ ਕਰਨੀ ਹੈ| ਜਿੱਥੇ ਤੱਕ ਵਿਰੋਧੀ ਏਕਤਾ ਦਾ ਸਵਾਲ ਹੈ ਤਾਂ ਸਿਰਫ ਉੱਤਰ ਪ੍ਰਦੇਸ਼ ਵਿੱਚ ਹੀ ਸਪਾ ਬਸਪਾ ਦੇ ਇਕੱਠੇ ਆਉਣ ਨਾਲ ਭਾਜਪਾ ਨੂੰ 35 ਸੀਟਾਂ ਦਾ ਨੁਕਸਾਨ ਹੋਣ ਦੀ ਗੱਲ ਕਹੀ ਗਈ| ਇੱਥੋਂ ਭਾਜਪਾ ਨੇ ਆਪਣੇ ਸਹਿਯੋਗੀ ਦਲ ਦੇ ਨਾਲ 73 ਸੀਟਾਂ ਜਿੱਤੀਆਂ ਸਨ| ਇੰਨੀਆਂ ਸੀਟਾਂ ਨਿਕਲ ਜਾਣ ਨਾਲ ਉਹ ਬਹੁਮਤ ਦੇ ਅੰਕੜੇ ਤੋਂ ਪਿੱਛੇ ਹੋ ਜਾਂਦੀ ਹੈ| ਪਰ ਭਾਜਪਾ ਨੇ ਅਗਲੀਆਂ ਆਮ ਚੋਣਾਂ ਵਿੱਚ 350 ਤੋਂ ਜਿਆਦਾ ਸੀਟਾਂ ਜਿੱਤਣ ਦਾ ਟੀਚਾ ਤੈਅ ਕੀਤਾ ਹੋਇਆ ਹੈ| ਪਿਛਲੀਆਂ ਚੋਣਾਂ ਵਿੱਚ ਭਾਜਪਾ ਨੂੰ 282 ਸੀਟਾਂ ਤੇ ਜਿੱਤ ਮਿਲੀ ਅਤੇ 150 ਤੇ ਉਹ ਦੂਜੇ ਸਥਾਨ ਤੇ ਰਹੀ| ਇਸ ਤੋਂ ਇਲਾਵਾ, 122 ਅਜਿਹੀਆਂ ਸੀਟਾਂ ਹਨ, ਜਿਨ੍ਹਾਂ ਤੇ ਭਾਜਪਾ ਕਦੇ ਜਿੱਤੀ ਹੀ ਨਹੀਂ| ਜਾਹਿਰ ਹੈ ਜੇਕਰ ਉਸਨੂੰ 350 ਦਾ ਟੀਚਾ ਪਾਉਣਾ ਹੈ ਤਾਂ ਫਿਰ ਪੁਰਾਣੇ ਸਥਾਨਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਤੇ ਪੁਨਰਵਿਜੈ ਦੇ ਨਾਲ ਨਵੀਆਂ ਸੀਟਾਂ ਜਿੱਤਣੀਆਂ ਪੈਣਗੀਆਂ| ਜਿੱਥੇ – ਜਿੱਥੇ ਭਾਜਪਾ ਦਾ ਜਨਸਮੂਹ ਸੀ, ਉੱਥੇ ਉਹ 2014 ਵਿੱਚ ਉਚ ਹਾਲਤ ਵਿੱਚ ਪਹੁੰਚ ਚੁੱਕੀ ਹੈ| ਤਾਂ ਫਿਰ ਉਸ ਨੂੰ ਨਵੇਂ ਰਾਜਾਂ ਵਿੱਚ ਆਪਣੇ ਲਈ ਸੀਟਾਂ ਤਲਾਸ਼ ਕਰਨੀਆਂ ਹਨ| ਅਜਿਹੇ ਰਾਜਾਂ ਨੂੰ ਨਿਸ਼ਾਨਦੇਹ ਕਰਕੇ ਨੇਤਾਵਾਂ ਨੂੰ ਚੁਣਾਵੀ ਤਿਆਰੀਆਂ ਦਾ ਜਿੰਮਾ ਦੇ ਦਿੱਤਾ ਗਿਆ ਹੈ ਜਿਸ ਦੀ ਨਿਗਰਾਨੀ ਖੁਦ ਪਾਰਟੀ ਪ੍ਰਧਾਨ ਅਮਿਤ ਸ਼ਾਹ ਕਰਨਗੇ| ਅਮਿਤ ਸ਼ਾਹ ਨੇ ਪੂਰੇ ਦੇਸ਼ ਦਾ ਦੌਰਾ ਵੀ ਸ਼ੁਰੂ ਕਰ ਦਿੱਤਾ ਹੈ| ਪਰ ਜਿੱਥੇ ਸਾਂਸਦਾਂ ਤੋਂ ਨਰਾਜਗੀ ਹੈ ਜਾਂ ਸਰਕਾਰ ਤੋਂ ਅਸੰਤੋਸ਼ ਹੈ ਉੱਥੇ ਕੀ ਕਰਨਗੇ? ਸਰਕਾਰ ਤੋਂ ਅਸੰਤੋਸ਼ ਦੇ ਛੁਟਕਾਰੇ ਲਈ ਪ੍ਰਾਪਤੀਆਂ ਦੀ ਸੂਚੀ ਲੈ ਕੇ ਨੇਤਾ-ਵਰਕਰ ਕਰੋੜਾਂ ਲੋਕਾਂ ਦੇ ਕੋਲ ਪਹੁੰਚ ਰਹੇ ਹਨ| ਇਸਦਾ ਕੁੱਝ ਅਸਰ ਤਾਂ ਹੋਵੇਗਾ| ਇਸ ਤੋਂ ਇਲਾਵਾ, ਭਾਰੀ ਗਿਣਤੀ ਵਿੱਚ ਵਰਤਮਾਨ ਸਾਂਸਦਾਂ ਦੇ ਟਿਕਟ ਕੱਟੇ ਜਾਣੇ ਹਨ| ਇਸ ਤਰ੍ਹਾਂ ਪਾਰਟੀ ਆਪਣੇ ਵਲੋਂ ਕੋਈ ਕਸਰ ਛੱਡਣਾ ਨਹੀਂ ਚਾਹੁੰਦੀ| ਬਾਵਜੂਦ ਇਸਦੇ ਕੀ ਨਤੀਜਾ ਭਾਜਪਾ ਦੇ ਪੱਖ ਵਿੱਚ ਉਹੋ ਜਿਹਾ ਹੀ ਆਵੇਗਾ ਜਿਸਦੀ ਉਹ ਕਲਪਨਾ ਕਰ ਰਹੇ ਹਨ? ਇਸਦਾ ਜਵਾਬ ਭਵਿੱਖ ਦੇ ਵਿੱਚ ਹੀ ਮਿਲੇਗਾ| ਰਵੀ ਸ਼ੰਕਰ

Leave a Reply

Your email address will not be published. Required fields are marked *