ਲੋਕ ਸੰਗੀਤ ਦਾ ਪ੍ਰੋਗਰਾਮ ਵਿਰਾਸਤੀ ਅਖਾੜਾ ਭਲਕੇ

ਐਸ ਏ ਐਸ ਨਗਰ, 24 ਮਾਰਚ (ਸ.ਬ.) ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ (ਰਜਿ.) ਮੁਹਾਲੀ ਵੱਲੋਂ ਲੋਕ ਸੰਗੀਤ ਦਾ ਪ੍ਰੋਗਰਾਮ ਵਿਰਾਸਤੀ ਅਖਾੜਾ ਦਾ ਆਯੋਜਨ ਕੀਤਾ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਮਸ਼ਹੂਰ ਫਿਲਮ ਆਰਟਿਸਟ ਸ੍ਰ. ਨਰਿੰਦਰਪਾਲ ਸਿੰਘ ਨੀਨਾ ਨੇ ਦੱਸਿਆ ਕਿ 25 ਮਾਰਚ ਨੂੰ ਕੋਠੀ ਨੰ: 33, ਫੇਜ਼-1 ਮੁਹਾਲੀ ਦੇ ਪਿਛਲੇ ਪਾਰਕ ਵਿੱਚ ਸ਼ਾਮ 6.30 ਵਜੇ ਪ੍ਰੋਗਰਾਮ ਵਿਰਾਸਤੀ ਅਖਾੜਾ ਕਰਵਾਇਆ ਜਾਵੇਗਾ| ਇਸ ਮੌਕੇ ਮੁੱਖ ਮਹਿਮਾਨ ਸ੍ਰੀ ਕੁਲਦੀਪ ਸਿੰਘ ਚਾਹਲ, ਆਈ ਪੀ ਐਸ, ਐਸ ਐਸ ਪੀ ਮੁਹਾਲੀ ਅਤੇ ਵਿਸ਼ੇਸ਼ ਮਹਿਮਾਨ ਸ੍ਰ. ਮਨਜੀਤ ਸਿੰਘ ਸੇਠੀ, ਡਿਪਟੀ ਮੇਅਰ, ਐਮ ਸੀ ਮੁਹਾਲੀ ਹੋਣਗੇ|

Leave a Reply

Your email address will not be published. Required fields are marked *