ਲੋਕ ਸੰਘਰਸ਼ ਅਤੇ ਮਾਣਯੋਗ ਅਦਾਲਤ ਦੇ ਦਖਲ ਕਾਰਨ ਮੁਹਾਲੀ ਵਿੱਚ ਇੱਕਸਾਰ ਹੋਏ ਪਾਣੀ ਦੇ ਰੇਟ : ਧਨੋਆ ਪਿਛਲੇ ਤਿੰਨ ਸਾਲਾਂ ਦਾ ਜਬਰੀ ਵਸੂਲ ਕੀਤਾ ਹੋਇਆ ਪੈਸਾ ਰਿਫੰਡ/ਐਡਜਸ਼ਟ ਕਰਵਾਉਣ ਲਈ ਵਸਨੀਕਾਂ ਦੇ ਸਹਿਯੋਗ ਨਾਲ ਸੰਘਰਸ਼ ਜਾਰੀ ਰਹੇਗਾ


ਐਸ ਏ ਐਸ ਨਗਰ, 16 ਦਸੰਬਰ (ਸ.ਬ.) ਸੈਕਟਰ 69 ਦੇ ਪਤਵੰਤਿਆਂ ਦੀ ਇੱਕ ਮੀਟਿੰਗ ਸਾਬਕਾ ਕੌਂਸਲਰ ਸ੍ਰ. ਸਤਵੀਰ ਸਿੰਘ ਧਨੋਆ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੈਕਟਰ 66 ਤੋਂ 80 ਅਤੇ ਏਅਰੋ ਸਿਟੀ ਦੇ ਪਾਣੀ ਦੀ ਸਪਲਾਈ ਕਾਰਪੋਰੇਸ਼ਨ ਵਲੋਂ ਆਪਣੇ ਹੱਥ ਵਿੱਚ ਲੈਣ ਤੇ ਵਿਚਾਰ ਵਟਾਂਦਰਾ ਕੀਤਾ ਗਿਆ| ਮੀਟਿੰਗ ਦੌਰਾਨ ਬੁਲਾਰਿਆਂ ਨੇ ਰੋਸ਼ ਜਾਹਿਰ ਕਰਦਿਆਂ ਕਿਹਾ ਕਿ ਸਰਕਾਰ ਨੇ ਜਾਣਬੂਝ ਕੇ ਇਨ੍ਹਾਂ ਸੈਕਟਰਾਂ ਦੇ ਵਸਨੀਕਾਂ ਉਤੇ ਪਿਛਲੇ ਤਿੰਨ ਸਾਲਾਂ ਤੋਂ ਬੇਲੋੜਾ ਬੋਝ ਪਾਈ ਰੱਖਿਆ ਹੈ ਅਤੇ ਜਿਸ ਕਾਰਨ ਇਹ  ਮੁੱਦਾ ਸਿਆਸੀ ਰੰਗਤ ਲੈ ਗਿਆ ਸੀ ਅਤੇ ਸਿਆਸੀ ਲੋਕਾਂ ਦੀ ਪੁਰਾਣੀ ਅਤੇ ਨੀਵੀਂ ਸੋਚ ਸਦਕਾ ਲੋਕਾਂ ਦੇ ਹਜਾਰਾਂ ਰੁਪਏ ਬਰਬਾਦ ਹੋਏ ਹਨ|
ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੂੰ ਇਸਦਾ ਖਮਿਆਜਾ ਭੁਗਤਣਾ ਪੈਣਾ ਹੈ ਕਿਉਂਕਿ ਲੋਕ ਅੱਜ ਜਾਗਰੂਕ ਹਨ ਅਤੇ ਜੋ ਫੈਸਲਾ ਹੁਣ ਹੋਇਆ ਹੈ ਇਹ ਢਾਈ ਤਿੰਨ ਸਾਲ ਪਹਿਲਾਂ ਵੀ ਹੋ ਸਕਦਾ ਸੀ| ਪਰੰਤੂ ਸਰਕਾਰ ਵਲੋਂ ਲੋਕਾਂ ਨੂੰ ਬਿਨਾ ਵਜ੍ਹਾ ਧਰਨੇ ਅਤੇ ਰੈਲੀਆਂ ਕਰਨ ਲਈ ਮਜਬੂਰ ਕੀਤਾ ਗਿਆ ਅਤੇ ਅਖੀਰਕਾਰ ਲੋਕਾਂ ਨੂੰ ਇੰਨਸਾਫ ਲੈਣ ਲਈ ਲੋਕ ਅਦਾਲਤ ਦਾ ਸਹਾਰਾ ਲੈਣਾ ਪਿਆ| ਬੁਲਾਰਿਆਂ ਨੇ ਜੋਰ ਦੇ ਕੇ ਕਿਹਾ ਕਿ ਸਤੰਬਰ 2017 ਤੋਂ 31 ਦਸੰਬਰ 2020 ਤੱਕ ਜਬਰੀ ਵਸੂਲ ਕੀਤੀ ਗਈ ਵਾਧੂ ਰਕਮ  ਬਿਨਾ ਕਿਸੇ ਦੇਰੀ ਦੇ ਵਿਆਜ ਸਮੇਤ ਲੋਕਾਂ ਨੂੰ ਵਾਪਸ ਕੀਤੀ ਜਾਵੇ ਅਤੇ ਇਸ ਕੰਮ ਲਈ ਕੀਤੀ ਗਈ ਬੇਲੋੜੀ ਦੇਰੀ ਬਦਲੇ ਲੋਕਾਂ ਤੋਂ ਮਾਫੀ ਮੰਗੀ ਜਾਵੇ|
ਇਸ ਮੌਕੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ 66 ਤੋਂ 80 ਦੇ ਵਸਨੀਕਾਂ ਦੀ ਮੰਗ ਤੇ ਤਿੰਨ ਸਾਲਾਂ ਦਾ ਜਬਰੀ ਵਸੂਲ ਕੀਤਾ ਹੋਇਆ ਪੈਸਾ ਵਾਪਸ ਕਰਵਾਉਣ ਲਈ ਵਸਨੀਕਾਂ ਦੇ ਸਹਿਯੋਗ ਨਾਲ ਸੰਘਰਸ਼ ਜਾਰੀ              ਰਹੇਗਾ| ਉਹਨਾਂ ਮੰਗ ਕੀਤੀ ਕਿ ਇਸ ਦੇ ਨਾਲ ਹੀ ਸ਼ਹਿਰ ਦੇ ਬਾਕੀ           ਖੇਤਰ (ਏਅਰੋ ਸਿਟੀ ਅਤੇ ਹੋਰ                 ਖੇਤਰ) ਦੇ ਰੇਟ ਵੀ ਸ਼ਹਿਰ ਦੇ ਰੇਟਾਂ ਦੇ ਬਰਾਬਰ ਕੀਤੇ ਜਾਣ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਮ ਸਿੰਘ ਮਾਵੀ, ਹਰਜੀਤ ਸਿੰਘ ਗਿੱਲ, ਸੋਹਣ ਸਿੰਘ ਐਸ.ਡੀ.ਓ, ਪ੍ਰਿੰਸੀਪਲ ਸੁਖਵੰਤ ਸਿੰਘ, ਨਰਿੰਦਰ ਕੁਮਾਰ ਸ਼ਰਮਾ, ਡਾ. ਦੀਵਾਨ,           ਤਰਸੇਮ ਸਿੰਘ ਸੈਣੀ, ਮੇਜ਼ਰ ਸਿੰਘ, ਦਵਿੰਦਰ ਸਿੰਘ ਧਨੋਆ, ਅਮਰਜੀਤ ਸਿੰਘ ਗੋਗੀਆ ਗੁਰਦੀਪ ਸਿੰਘ ਅਟਵਾਲ, ਅਰਮੀਕ ਸਿੰਘ ਚਾਹਲ, ਆਰ.ਕੇ ਗੁਪਤਾ, ਹਰਮੀਤ ਸਿੰਘ, ਸੁਰਿੰਦਰਜੀਤ ਸਿੰਘ, ਸੁਰਜੀਤ ਸਿੰਘ ਸੈਖੋਂ, ਕਿਰਪਾਲ ਸਿੰਘ ਲਿਬੜਾ, ਹਰਭਗਤ ਸਿੰਘ ਬੇਦੀ, ਗੁਰਮੇਲ ਸਿੰਘ, ਵਡੇਰਾ ਸਾਹਿਬ, ਪਰਵਿੰਦਰ ਸਿੰਘ, ਹਰਪਾਲ ਸਿੰਘ, ਕੁਲਬੀਰ ਸਿੰਘ ਭਾਟੀਆ, ਐਸ. ਕੇ. ਮਦਾਨ, ਐਨ ਕੇ ਪੁੰਜ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸਜੱਣ ਹਾਜਿਰ              ਸਨ|

Leave a Reply

Your email address will not be published. Required fields are marked *