ਲੋਕ ਹਿੱਤ ਲਈ ਸੇਵਾ ਕਰਨਾ ਮੇਰਾ ਫਰਜ਼: ਰਾਜਾ ਬੀਰਕਲਾਂ

ਸੰਗਰੂਰ, 14 ਅਗਸਤ (ਮਨੋਜ ਸ਼ਰਮਾ) ਲੋਕ ਹਿੱਤ ਵਿੱਚ ਸੇਵਾ ਕਰਨਾ ਮੇਰਾ ਪਹਿਲਾ ਫਰਜ ਹੈ ਅਤੇ ਲੋਕਾਂ ਦੀ ਸੇਵਾ ਵਿੱਚ ਮੈਂ ਸਦਾ ਹਾਜਿਰ ਹਾਂ ਇਹ ਗੱਲ ਜ਼ਿਲ੍ਹਾ ਯੋਜਨਾ ਬੋਰਡ ਸੰਗਰੂਰ ਦੇ ਚੇਅਰਮੈਨ ਰਾਜਾ ਬੀਰ ਕਲਾਂ ਨੇ ਜ਼ਿਲ੍ਹਾ ਯੋਜਨਾ ਬੋਰਡ ਦੇ ਦਫਤਰ ਦੇ ਦੌਰੇ ਦੌਰਾਨ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਸੁਣਨ ਦੌਰਾਨ ਆਖੀ| 
ਇਸ ਮੌਕੇ ਨਰਿੰਦਰਪਾਲ ਸਿੰਘ ਵਾਸੀ ਸੁਨਾਮ ਨੇ ਰਾਜਾ ਬੀਰਕਲਾਂ ਤੋਂ ਮੰਗ ਕੀਤੀ ਕਿ ਸੁਨਾਮ ਦੇ ਸਿਵਲ ਹਸਪਤਾਲ ਵਿਖੇ ਖ਼ਾਲੀ ਪਈਆਂ ਡਾਕਟਰਾਂ ਦੀਆਂ ਅਸਾਮੀਆਂ ਭਰੀਆਂ ਜਾਣ| ਉਹਨਾਂ ਕਿਹਾ ਕਿ ਚਮੜੀ ਦੇ ਰੋਗਾਂ ਅਤੇ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਘਾਟ ਕਾਫੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ| ਜਿਸ ਕਰਕੇ ਆਮ ਜਨਤਾ ਨੂੰ ਬਹੁਤ            ਪ੍ਰੇਸ਼ਾਨੀ ਆਉਂਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਇਲਾਜ ਲਈ ਸੰਗਰੂਰ ਪਟਿਆਲੇ ਜਾਣਾ ਪੈਂਦਾ ਹੈ| ਇਸ ਸਬੰਧੀ ਰਾਜਾ ਬੀਰਕਲਾਂ ਨੇ ਕਿਹਾ ਕਿ ਲੋਕਾਂ ਦੀ ਇਹ ਸਮੱਸਿਆ ਤੁਰੰਤ ਹੱਲ ਕਰਵਾਈ ਜਾਵੇਗੀ ਅਤੇ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ|

Leave a Reply

Your email address will not be published. Required fields are marked *