ਲੋਹੜੀ ਦਾ ਤਿਉਹਾਰ ਮਨਾਇਆ
ਐਸ਼ਏ 13 ਜਨਵਰੀ (ਸ਼ਬ ਰਤਨ ਗਰੁੱਪ ਆਫ ਇੰਸੀਟੀਚਿਊਸ਼ਨਜ਼ ਸੋਹਾਣਾ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਜਿੱਥੇ ਵਿਦਿਆਰਥੀਆਂ ਨੇ ਇਸ ਪ੍ਰੰਪਰਾਗਤ ਤਿਉਹਾਰ ਨੂੰ ਰਵਾਇਤੀ ਤਰੀਕੇ ਨਾਲ ਮਨਾਇਆ ਉੱਥੇ ਹੀ ਮੈਨਜ਼ਮੈਂਟ ਵਲੋਂ ਅੱਗ ਬਾਲ ਕੇ ਅਤੇ ਲੋਹੜੀ ਦਾ ਭੁੱਗਾ ਜਲਾ ਕੇ ਇਸ ਤਿਉਹਾਰ ਦੀ ਮਹੱਤਤਾ ਸਾਂਝੀ ਕੀਤੀ ਗਈ।
ਇਸ ਮੌਕੇ ਰਤਨ ਗਰੁੱਪ ਚੇਅਰਮੈਨ ਸੁੰਦਰ ਲਾਲ ਅਗਰਵਾਲ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ। ਉਹਨਾਂ ਕਿਹਾ ਲੋਹੜੀ ਦਾ ਜਸ਼ਨ ਨਵਜਾਤ ਲੜਕੇ ਅਤੇ ਲੜਕੀਆਂ ਦੋਵਾਂ ਲਈ ਮਨਾਉਣਾ ਚਾਹੀਦਾ ਹੈ। ਉਨਾਂ ਲਿੰਗ ਅਨੁਪਾਤ ਦੀ ਗਿਰਾਵਟ ਤੇ ਗੰਭੀਰਤਾ ਜਤਾਉਂਦਿਆਂ ਕਿਹਾ ਕਿ ਲੜਕੀਆਂ ਦਾ ਪਰਿਵਾਰ ਵਿੱਚ ਲੜਕਿਆਂ ਦੇ ਬਰਾਬਰ ਸਵਾਗਤ ਕੀਤਾ ਜਾਣਾ ਚਾਹੀਦਾ ਹੈ।
ਇਸ ਮੌਕੇ ਸੰਗੀਤਾ ਅਗਰਵਾਲ ਵਲੋਂ ਲੋਹੜੀ ਦੇ ਭੁੱਗੇ ਨੂੰ ਅਗਨੀ ਦਿੱਤੀ ਗਈ। ਇਸ ਮੌਕੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਮੈਂਬਰਾਂ ਨੇ ਲੋਹੜੀ ਦੇ ਤਿਉਹਾਰ ਨੂੰ ਸਭਿਆਚਾਰਕ ਤਰੀਕੇ ਨਾਲ ਮਨਾਉਂਦਿਆਂ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ।