ਲੋਹੜੀ ਦਾ ਤਿਉਹਾਰ ਮਨਾਇਆ

ਐਸ ਏ ਐਸ ਨਗਰ, 12 ਜਨਵਰੀ (ਸ.ਬ.) ਗੁਰੂ ਅਮਰਦਾਸ ਪਬਲਿਕ ਸਕੂਲ ਫੇਜ਼-7 ਇੰਡਸਟ੍ਰੀਅਲ ਏਰੀਆ, ਮੁਹਾਲੀ ਵਿਖੇ ਸਾਂਝੀ ਸੋਚ ਗਰੁੱਪ ਵੱਲੋਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ| ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਭੁਪਿੰਦਰ ਕੌਰ ਨੇ ਦੱਸਿਆ ਕਿ ਇਸ ਮੌਕੇ ਸਾਂਝੀ ਸੋਚ ਗਰੁੱਪ ਦੇ ਮੈਂਬਰਾਂ ਸੁਖਪ੍ਰੀਤ ਸਿੰਘ, ਸੁਰਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੇ ਬੱਚਿਆਂ ਨੂੰ ਮੂੰਗਫਲੀ, ਰਿਉੜੀ, ਗੱਚਕ ਤੇ ਚਾਕਲੇਟ ਆਦਿ ਵੰਡੇ ਅਤੇ ਤਿਉਹਾਰ ਦੀ ਮਹੱਤਤਾ ਦੱਸੀ| ਸਕੂਲ ਦੇ ਡਾਇਰੈਕਟਰ ਸ੍ਰ. ਅਮਰ ਸਿੰਘ ਵਾਲੀਆ ਨੇ ਬੱਚਿਆਂ ਨੂੰ ਗਿਫਟ ਦਿੱਤੇ| ਇਸ ਮੌਕੇ ਬਲਪ੍ਰੀਤ ਕੌਰ, ਰੋਮਾ, ਸੋਨੀਆ ਆਦਿ ਸਕੂਲ ਅਧਿਆਪਕਾਂ ਹਾਜਿਰ ਸਨ|

Leave a Reply

Your email address will not be published. Required fields are marked *