ਲੋਹੜੀ ਮੌਕੇ ਬਾਜਾਰਾਂ ਵਿਚ ਲੱਗੀਆਂ ਰੌਣਕਾਂ

ਐਸ ਏ ਐਸ ਨਗਰ,12 ਜਨਵਰੀ (ਸ.ਬ.)  ਮੁਹਾਲੀ ਅਤੇ ਇਸਦੇ ਨੇੜਲੇ ਇਲਾਕਿਆਂ ਵਿਚ ਅੱਜ ਕਲ ਲੋਹੜੀ ਦੇ ਤਿਉਹਾਰ ਕਾਰਨ ਬਾਜਾਰਾਂ ਵਿਚ ਕਾਫੀ ਰੌਣਕਾਂ ਲੱਗੀਆਂ ਹੋਈਆਂ ਹਨ|  ਮੁਹਾਲੀ ਦੀਆਂ ਸਾਰੀਆਂ ਹੀ ਮਾਰਕੀਟਾਂ ਵਿਚ ਸ਼ੋਅਰੂਮਾਂ ਅਤੇ ਹੋਰ ਦੁਕਾਨਾਂ ਵਿਚ ਰਿਉੜੀਆਂ, ਗਚਕ ਅਤੇ ਮੁੰਗਫਲੀਆਂ ਸਮੇਤ ਹੋਰ ਵੀ ਕਈ ਤਰਾਂ ਦੇ ਸਮਾਨ ਨੂੰ ਦੁਕਾਨਦਾਰਾਂ ਨੇ ਸਜਾ ਕੇ ਰਖਿਆ ਹੋਇਆ ਹੈ ਅਤੇ ਲੋਕ ਇਹ ਸਮਾਨ ਉਤਸ਼ਾਹ ਨਾਲ ਖਰੀਦ ਰਹੇ ਹਨ| ਇਸ ਤੋਂ ਇਲਾਵਾ ਕਈ ਦੁਕਾਨ ਦਾਰ ਰਿਉੜੀ ਗਚਕ ਦੇ ਨਾਲ ਹੀ ਖਜੂਰਾਂ ਅਤੇ ਹੋਰ ਸਮਾਨ ਵੀ ਪੈਕ ਕਰਕੇ ਵੇਚ ਰਹੇ ਹਨ ਅਤੇ ਲੋਕ ਇਹਨਾਂ ਚੀਜਾਂ ਨੁੰ ਖਰੀਦਦੇ ਵੀ ਦਿਖਾਈ ਦੇ ਰਹੇ ਹਨ|
ਮੁਹਾਲੀ ਦੇ ਹਰ ਇਲਾਕੇ ਵਿਚ ਹੀ ਲੋਹੜੀ ਮੌਕੇ ਰੋਣਕਾਂ ਲੱਗੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ| ਨੌਜਵਾਨ ਮੁੰਡੇ ਕੁੜੀਆਂ ਨਵੇਂ ਕੱਪੜੇ ਪਾ ਕੇ ਸ਼ਹਿਰ ਵਿਚ ਗੇੜੀਆਂ ਲਾਉਂਦੇ ਵੀ ਨਜਰ ਆ ਰਹੇ ਹਨ|

Leave a Reply

Your email address will not be published. Required fields are marked *