ਲੋਹੜੀ ਸਬੰਧੀ ਦੋ ਦਿਨਾਂ ਖੇਡ ਮੇਲਾ ਅਤੇ ਸਮਾਗਮ ਸ਼ੁਰੂ

ਐਸ. ਏ. ਐਸ. ਨਗਰ, 5 ਜਨਵਰੀ (ਸ.ਬ.) ਲਵਲੀ ਮੈਮੋਰੀਅਲ ਚੈਰੀਟੇਬਲ ਟਰਸਟ ਅਤੇ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ (ਸਾਢੇ ਸੱਤ ਮਰਲਾ ਹਾਉਸਿਜ) ਵੱਲੋਂ ਲੋਹੜੀ ਸਬੰਧੀ ਕਰਵਾਇਆ ਜਾ ਰਿਹਾ ਦੋ ਦਿਨਾਂ ਸਮਾਗਮ ਅੱਜ ਸੈਂਟਰਲ ਪਾਰਕ ਕੋਠੀ ਨੰ: 427 ਫੇਜ਼-3ਬੀ1 ਦੇ ਸਾਮ੍ਹਣੇ ਪਾਰਕ ਵਿੱਚ ਸ਼ੁਰੂ ਹੋ ਗਿਆ|
ਇਸ ਸੰਬਧੀ ਜਾਣਕਾਰੀ ਦਿੰਦਿਆਂ ਯੂਥ ਅਕਾਲੀ ਦਲ ਜਿਲ੍ਹਾ ਪ੍ਰਧਾਨ ਸ਼ਹਿਰੀ ਅਤੇ ਮਿਉਂਸਪਲ ਕੌਂਸਲਰ ਸ੍ਰ. ਹਰਮਨਪ੍ਰੀਤ ਸਿੰਘ ਪਿੰ੍ਰਸ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਵੱਖ-ਵੱਖ ਤਰ੍ਹਾਂ ਦੇ ਖੇਡਾਂ ਦੇ ਮੁਕਾਬਲੇ ਕਰਵਾਏ ਗਏ| ਇਸ ਮੌਕੇ ਮਹਿਲਾਵਾਂ ਦੇ ਮਹਿੰਦੀ ਮੁਕਾਬਲੇ ਵੀ ਕਰਵਾਏ ਗਏ|
ਇਸ ਮੌਕੇ ਸ੍ਰੀ ਦਲਜੀਤ ਸਿੰਘ ਵਾਲੀਆ, ਨੈਨਸੀ ਪ੍ਰਿੰਸ ਵਾਲੀਆ, ਦਵਿੰਦਰ ਸਿੰਘ ਭਾਟੀਆ, ਅਰਵਿੰਦ ਸ਼ਰਮਾ, ਸੁਰਜਨ ਸਿੰਘ ਗਿੱਲ, ਵਰਿੰਦਰ ਦੁੱਗਲ, ਨਿਸ਼ਾ ਰਾਠੋਰ, ਪਰਕੇਵਲ ਸਿੰਘ ਚੌਹਾਨ, ਅਮਰੀਕ ਸਿੰਘ ਭਾਟੀਆ, ਸਤਨਾਮ ਸਿੰਘ ਮਲਹੋਤਰਾ, ਭੁਪਿੰਦਰ ਸਿੰਘ ਕਾਕਾ, ਗੁਰਪ੍ਰੀਤ ਸਿੰਘ ਅਤੇ ਫੇਜ਼ 3 ਦੇ ਵਸਨੀਕ ਮੌਜੂਦ ਸਨ|

Leave a Reply

Your email address will not be published. Required fields are marked *