ਲੋਹੜੀ ਸਬੰਧੀ 2 ਦਿਨਾਂ ਪ੍ਰੋਗਰਾਮ ਭਲਕੇ ਤੋਂ

ਐਸ. ਏ. ਐਸ. ਨਗਰ, 4 ਜਨਵਰੀ (ਸ.ਬ.) ਲਵਲੀ ਮੈਮੋਰੀਅਲ ਚੈਰੀਟੇਬਲ ਟਰਸਟ ਅਤੇ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ (ਸਾਢੇ ਸੱਤ ਮਰਲਾ ਹਾਉਸਿਜ) ਵੱਲੋਂ ਲੋਹੜੀ ਸਬੰਧੀ 2 ਦਿਨਾਂ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ|
ਇਸ ਸੰਬਧੀ ਜਾਣਕਾਰੀ ਦਿੰਦਿਆਂ ਮਿਉਂਸਪਲ ਕੌਂਸਲਰ ਸ੍ਰ. ਹਰਮਨਪ੍ਰੀਤ ਸਿੰਘ ਪਿੰ੍ਰਸ ਨੇ ਦੱਸਿਆ ਕਿ ਇਹ ਪ੍ਰੋਗਰਾਮ ਸੈਂਟਰਲ ਪਾਰਕ ਕੋਠੀ ਨੰ: 427ਫੇਜ਼-3ਬੀ1 ਦੇ ਸਾਮ੍ਹਣੇ ਪਾਰਕ ਵਿੱਚ ਮਨਾਇਆ ਜਾਵੇਗਾ| ਪ੍ਰੋਗਰਾਮ ਦੌਰਾਨ ਪਹਿਲੇ ਦਿਨ 5 ਜਨਵਰੀ ਨੂੰ ਵੱਖ-ਵੱਖ ਤਰ੍ਹਾਂ ਦੇ ਖੇਡਾਂ ਦੇ ਮੁਕਾਬਲੇ ਅਤੇ 6 ਜਨਵਰੀ ਨੂੰ ਸਭਿਆਚਾਰਕ ਪ੍ਰੋਗਰਾਮ ਹੋਵੇਗਾ ਜਿਸ ਵਿੱਚ ਪੰਜਾਬ ਦੇ ਨਾਮੀ ਕਲਾਕਾਰਾਂ ਵੱਲੋਂ ਗੀਤ ਪੇਸ਼ ਕੀਤੇ ਜਾਣਗੇ|

Leave a Reply

Your email address will not be published. Required fields are marked *