ਲੋੜਵੰਦਾਂ ਨੂੰ ਮੁਫ਼ਤ ਕੰਬਲ ਵੰਡੇ

ਐਸ ਏ ਐਸ ਨਗਰ, 8 ਜਨਵਰੀ (ਸ.ਬ.) ਸੀਨੀਅਰ ਸਿਟੀਜ਼ਨ ਹੈਲਪ ਏਜ ਐਸੋਸੀਏਸ਼ਨ ਫੇਜ਼ 6 ਵਲੋਂ ਚੇਅਰਮੈਨ ਸ੍ਰੀ ਨਾਰਾਇਣ ਸਿੰਘ ਸਿੱਧੂ ਦੀ ਅਗਵਾਈ ਵਿੱਚ ਰਾਤ ਸਮੇਂ ਫੁੱਟ ਪਾਥਾਂ, ਮਾਰਕੀਟਾਂ ਜਾਂ ਖੁਲ੍ਹੇ ਵਿੱਚ ਸੁੱਤੇ ਪਏ ਲੋਕਾਂ ਨੂੰ ਕੰਬਲ ਵੰਡੇ ਗਏ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਐਗਜੀਕਿਊਟਿਵ ਪ੍ਰੈਜੀਡੈਂਟ ਸ੍ਰੀ ਮਨਜੀਤ ਸਿੰਘ ਭੱਲਾ ਨੇ ਦੱਸਿਆ ਕਿ ਸੰਸਥਾ ਵਲੋਂ ਬੀਤੀ ਰਾਤ ਵੱਖ ਵੱਖ ਇਲਾਕਿਆਂ ਵਿੱਚ ਬਰਾਂਡਿਆਂ ਅਤੇ ਖੁਲੇ ਵਿੱਚ ਪਏ ਲੋੜਵੰਦ ਲੋਕਾਂ ਨੂੰ ਨਵੇਂ ਕੰਬਲ ਵੰਡੇ ਗਏ ਤਾਂ ਕਿ ਇਹਨਾਂ ਲੋੜਵੰਦ ਲੋਕਾਂ ਦਾ ਸਰਦੀ ਤੋਂ ਬਚਾਓ ਹੋ ਸਕੇ|
ਇਸ ਮੌਕੇ ਗੁਰਦੀਪ ਸਿੰਘ ਗੁਲਾਟੀ, ਜੀ ਐਸ ਮਜੀਠੀਆ, ਅਸ਼ੋਕ ਸ਼ਰਮਾ, ਬਲਵਿੰਦਰ ਸਿੰਘ, ਦਵਿੰਦਰ ਪਾਲ ਸਿੰਘ ਭਾਟੀਆ, ਭੁਪਿੰਦਰ ਸਿੰਘ ਗਿੱਲ, ਹਰਦੇਵ ਸਿੰਘ, ਐਸ ਪੀ ਜਗਦੇਵ, ਸੁਰਜੀਤ ਸਿੰਘ, ਹਰਜੀਤ ਸਿੰਘ ਚੋਪੜਾ, ਮੋਹਨ ਸਿੰਘ, ਡਿੰਪਲ ਮਜੀਠੀਆ, ਰਾਕੇਸ਼ ਸ਼ਰਮਾ ਅਤੇ ਗੁਲਜ਼ਾਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *