ਲੋੜਵੰਦਾਂ ਲਈ ਖੂਨਦਾਨ ਕੀਤਾ

ਐਸ. ਏ. ਐਸ. ਨਗਰ, 25 ਸਤੰਬਰ (ਸ.ਬ.) ਟ੍ਰਾਈਸਿਟੀ ਬਲੱਡ ਐਂਡ ਮੈਡੀਕਲ ਸਪੋਰਟ ਸੰਸਥਾ ਵਲੋਂ ਵੱਖ ਵੱਖ ਹਸਪਤਾਲਾਂ ਵਿੱਚ ਦਾਖਿਲ ਲੋੜਵੰਦ ਮਰੀਜਾਂ ਲਈ ਖੂਨਦਾਨ ਕੀਤਾ ਗਿਆ| 
ਸੰਸਥਾ ਦੇ ਪ੍ਰਧਾਨ ਸ੍ਰੀ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਉਹਨਾਂ ਨੂੰ ਮੁਹਾਲੀ, ਚੰਡੀਗੜ੍ਹ, ਜੀਰਕਪੁਰ, ਪੰਚਕੂਲਾ ਅਤੇ ਡੇਰਾਬੱਸੀ ਵਿਖੇ ਹਸਪਤਾਲਾਂ ਵਿੱਚ ਦਾਖਿਲ 17 ਮਰੀਜਾਂ ਲਈ ਖੂਨ ਅਤੇ ਪਲੇਟਲੈਟਸ ਦੀ ਲੋੜ ਸੰਬੰਧੀ ਕਾਲ ਆਈ ਸੀ ਜਿਸਤੋਂ ਬਾਅਦ ਸੰਸਥਾ ਦੇ ਮੈਂਬਰਾਂ ਵਲੋਂ ਉੱਥੇ ਜਾ ਕੇ 19 ਯੂਨਿਟ ਖੂਨਦਾਨ ਕੀਤਾ ਗਿਆ| 
ਇਸ ਮੌਕੇ ਸੰਸਥਾ ਦੇ ਮੋਹਿਤ ਸ਼ੈਟੀ, ਨਿਰਮਲ, ਮੁਰਲੀ ਸ਼ਰਮਾ, ਅਮਰਪ੍ਰੀਤ, ਨਰੇਸ਼, ਆਨੰਦ, ਸਤਆਵੀਰ, ਆਦਿਤਯ, ਸਤਯਮ, ਸੁਨੀਲ, ਰੁਪੇਸ਼, ਅਸ਼ੁੰਲ, ਪਵਨ, ਸਾਗਰ, ਸ਼ਿਵਮ, ਅਮਿਤ, ਰਾਹੁਲ, ਅਮਨ ਸ਼ਰਮਾ, ਦੀਪਕ ਅਤੇ ਹੋਰ ਮੈਂਬਰ ਹਾਜਿਰ ਸਨ|  

Leave a Reply

Your email address will not be published. Required fields are marked *