ਲੋੜਵੰਦ ਬੱਚਿਆਂ ਨੂੰ ਸਵੈਟਰ ਵੰਡੇ

ਐਸ ਏ ਐਸ ਨਗਰ, 16 ਜਨਵਰੀ (ਸ.ਬ.) ਲਾਇਨਜ ਅਤੇ ਲਾਇਨੈਸ ਕੱਲਬ ਪੰਚਕੂਲਾ ਪ੍ਰੀਮੀਅਰ ਅਤੇ ਲਿਓ ਕੱਲਬ ਟ੍ਰਾਈਸਿਟੀ ਵੱਲੋਂ ਸ੍ਰੀ ਗੁਰੂ ਅਮਰਦਾਸ ਪਬਲਿਕ ਸਕੂਲ, ਇੰਡਸਟਰੀਅਲ ਏਰੀਆ, ਫੇਜ਼-7 ਮੁਹਾਲੀ ਵਿੱਚ ਬੱਚਿਆਂ ਨੂੰ ਗਰਮ ਸਵੈਟਰ ਅਤੇ ਬਿਸਕੁਟ ਵੰਡੇ ਗਏ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰੋਜੈਕਟ ਚੇਅਰਮੈਨ ਵਗਿਸ਼ ਰਾਣਾ ਨੇ ਦੱਸਿਆ ਕਿ ਇਸ ਸਕੂਲ ਦੇ ਜਿਆਦਾਤਰ ਬੱਚਿਆਂ ਦੇ ਮਾਪੇ ਇੰਡਸਟਰੀਅਲ ਏਰੀਆ ਵਿੱਚ ਮਜਦੂਰੀ ਦਾ ਕੰਮ ਕਰਦੇ ਸਨ| ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਭੁਪਿੰਦਰ ਕੌਰ ਨੇ ਉਨ੍ਹਾਂ ਦੇ ਇਸ ਸਹਿਯੋਗ ਲਈ ਧੰਨਵਾਦ ਕੀਤਾ| ਇਸ ਮੌਕੇ ਉਨ੍ਹਾਂ ਤੋਂ ਇਲਾਵਾ ਅਮਰ ਸਿੰਘ ਵਾਲੀਆ, ਪਰਵਿੰਦਰ ਸਿੰਘ, ਜਾਫਿਰ ਅਤੇ ਜਗਨੀਤ ਕੌਰ ਵੀ ਹਾਜਿਰ ਸਨ|

Leave a Reply

Your email address will not be published. Required fields are marked *