ਲੋੜਵੰਦ ਲੜਕੀ ਦੇ ਵਿਆਹ ਤੇ ਨਕਦ ਅਤੇ ਲੋੜੀਂਦਾ ਸਾਮਾਨ ਦਿੱਤਾ

ਐਸ. ਏ. ਐਸ ਨਗਰ, 31 ਮਾਰਚ (ਸ.ਬ.) ਬਾਬਾ ਬਾਲ ਭਾਰਤੀ ਸ਼ਿਵ ਮੰਦਿਰ ਮਟੌਰ ਦੀ ਕਮੇਟੀ ਵੱਲੋਂ ਗਰੀਬ ਅਤੇ ਲੋੜਵੰਦ ਲੜਕੀਆਂ ਦੇ ਵਿਆਹ ਸਮੇਂ ਸ਼ਗਨ ਦੀ ਰਕਮ 5100 ਰੁਪਏ ਦਿੱਤੀ ਜਾਂਦੀ ਸੀ| ਕਮੇਟੀ ਨੇ ਇਸ ਰਿਵਾਇਤ ਨੂੰ ਅੱਗ ੇ ਤੋਰਦਿਆਂ ਇੱਕ ਲੋੜਵੰਦ ਲੜਕੀ ਦੇ ਵਿਆਹ ਤੇ 5100 ਦੀ ਥਾਂ ਤੇ 6100 ਰੁਪਏ ਨਕਦ ਅਤੇ ਲੋੜੀਂਦਾ ਸਾਮਾਨ ਦਿੱਤਾ| ਇਹ ਜਾਣਕਾਰੀ ਕਮੇਟੀ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨਅਤੇ ਪ੍ਰਧਾਨ ਸਰਪੰਚ ਅਮਰੀਕ ਸਿੰਘ ਨੇ ਦਿੱਤੀ| ਇਸ ਮੌਕੇ ਕਮੇਟੀ ਦੇ ਹੋਰ ਮੈਂਬਰ ਬਾਲ ਕ੍ਰਿਸ਼ਨ, ਗੁਰਮੇਜ ਸਿੰਘ ਫੌਜੀ, ਰਮੇਸ਼ਵਰ ਸੂਦ, ਕੁਲਦੀਪ ਚੰਦ ਅਤੇ ਬਾਬਾ ਬਾਲ ਭਾਰਤੀ ਸ਼ਿਵ ਮੰਦਿਰ ਕਮੇਟੀ ਦੀ ਮਹਿਲਾ ਵਿੰਗ ਦੇ ਮੈਂਬਰ ਵੀ ਹਾਜਿਰ ਸਨ|

Leave a Reply

Your email address will not be published. Required fields are marked *