ਲੋੜਵੰਦ ਲੜਕੀ ਨੂੰ ਵਿਆਹ ਦਾ ਸਮਾਨ ਦਿੱਤਾ

ਐਸ. ਏ. ਐਸ. ਨਗਰ, 30 ਦਸੰਬਰ (ਸ.ਬ.) ਬਾਬਾ ਬਾਲ ਭਾਰਤੀ ਸ਼ਿਵ ਮੰਦਰ ਕਮੇਟੀ ਮਟੌਰ ਵਲੋਂ ਇਕ ਲੋੜਵੰਦ ਲੜਕੀ ਦੇ ਵਿਆਹ ਮੌਕੇ 5100 ਸ਼ਗਨ, 11 ਸੂਟ ਮੁੰਡੇ ਲਈ, 11 ਸੂਟ ਕੁੜੀ ਲਈ ਅਤੇ ਹੋਰ ਸਮਾਨ ਦਿੱਤਾ ਗਿਆ|
ਇਸ ਮੌਕੇ ਮੰਦਰ ਕਮੇਟੀ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ, ਪ੍ਰਧਾਨ ਸਰਪੰਚ ਅਮਰੀਕ ਸਿੰਘ, ਜਨਰਲ ਸਕੱਤਰ ਬਾਲ ਕ੍ਰਿਸ਼ਨ ਮੀਤ ਪ੍ਰਧਾਨ ਗੁਰਮੇਜ ਸਿੰਘ ਫੌਜੀ, ਗੁਰਬਖਸ਼ ਸਿੰਘ ਬਾਵਾ, ਨਰਿੰਦਰ ਬਾਤਿਸ਼, ਅਜੈ ਕੁਮਾਰ, ਕੁਲਦੀਪ ਚੰਦ, ਰਮੇਸ਼ਵਰ ਸੂਦ, ਮਹਿਲਾ ਮੰਡਲ ਪ੍ਰਧਾਨ ਸੀਤਾ, ਸੋਨੀ ਧੀਮਾਨ ਮੌਜੂਦ ਸਨ|

Leave a Reply

Your email address will not be published. Required fields are marked *