ਲੋੜ ਤੋਂ ਵੱਧ ਪਾਣੀ ਦੀ ਵਰਤੋਂ ਸਰੀਰ ਲਈ ਘਾਤਕ

ਸਾਡੇ ਬਹੁਤ ਸਾਰੇ ਪੁਰਾਣੇ ਗ੍ਰੰਥਾਂ ਵਿੱਚ ਅਤੇ ਸਿਹਤ ਸਬੰਧੀ ਆਧੁਨਿਕ ਕਿਤਾਬਾਂ ਵਿੱਚ ਵੀ ਪਾਣੀ ਪੀਣ ਦੇ ਅਨੇਕ ਫਾਇਦੇ ਗਿਨਾਏ ਗਏ ਹਨ| ਇਹ ਠੀਕ ਵੀ ਹੈ ਕਿਉਂਕਿ ਸਾਡੇ ਸਰੀਰ ਦਾ70 ਫੀਸਦੀ ਭਾਗ ਪਾਣੀ ਹੈ ਅਤੇ ਜੇਕਰ ਇਸ ਵਿੱਚ 5 ਫ਼ੀਸਦੀ ਦੀ ਵੀ ਕਮੀ ਹੋ ਜਾਵੇ ਤਾਂ ਇਸਦੇ ਘਾਤਕ ਨਤੀਜੇ ਹੋ ਸਕਦੇ ਹਨ| ਪਿੰਡਾਂ ਵਿੱਚ ਖੇਤੀਹਰ ਮਜਦੂਰ ਜਦੋਂ ਧੁੱਪੇ ਆਪਣਾ ਪਸੀਨਾ ਵਹਾਉਂਦੇ ਹਨ ਤਾਂ ਅਕਸਰ ਉਨ੍ਹਾਂ ਨੂੰ ਪਾਣੀ ਨਹੀਂ ਮਿਲਦਾ| ਮਿਹਨਤ ਦੀ ਵਜ੍ਹਾ ਨਾਲ ਉਨ੍ਹਾਂ ਦੇ ਸਰੀਰ ਨੂੰ ਜਿਆਦਾ ਪਾਣੀ ਦੀ ਜ਼ਰੂਰਤ ਹੁੰਦੀ ਸੀ, ਲਿਹਾਜਾ ਉਹ ਜਿਆਦਾ ਪਾਣੀ ਪੀਂਦੇ ਸਨ ਅਤੇ ਉਨ੍ਹਾਂ ਨੂੰ ਸਵੱਛ ਪੀਣ ਵਾਲਾ ਪਾਣੀ ਉਪਲੱਬਧ ਵੀ ਹੋ ਜਾਂਦਾ ਸੀ| ਅੱਜ ਹਾਲਤ ਬਦਲ ਚੁੱਕੀ ਹੈ| ਨਵੀਂ ਵਿਸ਼ਵ ਰਿਪੋਰਟ ਦੇ ਅਨੁਸਾਰ ਭਾਰਤ ਦੇ ਪੇਂਡੂ ਖੇਤਰਾਂ ਵਿੱਚ 7.6 ਕਰੋੜ ਲੋਕਾਂ ਦੇ ਕੋਲ ਸਾਫ ਪਾਣੀ ਉਪਲੱਬਧ ਨਹੀਂ ਹੈ ਜਦੋਂ ਕਿ ਸੰਯੁਕਤ ਰਾਸ਼ਟਰ ਨੇ ਸਵੱਛ ਪੀਣ ਵਾਲੇ ਪਾਣੀ ਦੀ ਉਪਲਬਧਤਾ ਨੂੰ ਮਨੁੱਖ – ਅਧਿਕਾਰ ਦਾ ਦਰਜਾ ਦਿੱਤਾ ਹੋਇਆ ਹੈ| ਪੀਣ ਵਾਲੇ ਪਾਣੀ ਦੇ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਦੇ ਅਨੁਸਾਰ 2016 – 17 ਦੇ ਅੰਤ ਤੱਕ ਦੇਸ਼ ਵਿੱਚ 19000 ਪਿੰਡ ਅਜਿਹੇ ਸਨ ਜਿੱਥੇ ਪਾਣੀ ਦੀ ਨਿਯਮਿਤ ਸਪਲਾਈ ਨਹੀਂ ਦਿੱਤੀ ਜਾਂਦੀ| ਫਿਲਹਾਲ, ਸ਼ਹਿਰੀ ਮੱਧ ਵਰਗੀ ਲੋਕਾਂ ਦੀ ਗੱਲ ਵੱਖ ਹੈ| ਅਕਸਰ ਉਨ੍ਹਾਂ ਦੀ ਮਿਹਨਤ ਮਾਨਸਿਕ ਜਿਆਦਾ, ਸਰੀਰਕ ਘੱਟ ਹੁੰਦੀ ਹੈ| ਇੰਟਰਨੈਟ ਅਤੇ ਹੋਰ ਮੀਡੀਆ ਸਰੋਤਾਂ ਦੀ ਉਪਲਬਧਤਾ ਦੇ ਕਾਰਨ ਤਰ੍ਹਾਂ-ਤਰ੍ਹਾਂ ਦੀਆਂ ਰਿਪੋਰਟਾਂ ਅਤੇ ਇਸ਼ਤਿਹਾਰਾਂ ਦੇ ਪ੍ਰਭਾਵ ਵਿੱਚ ਉਹ ਨਾ ਸਿਰਫ ਖੁਦ ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣ ਲੱਗੇ ਹਨ, ਸਗੋਂ ਆਪਣੇ ਬੱਚਿਆਂ ਨੂੰ ਵੀ ਇਹੀ ਸਲਾਹ ਦਿੰਦੇ ਹਨ| ਡਾਕਟਰਾਂ ਦੀ ਰਾਏ ਵਿੱਚ ਜਿਆਦਾ ਪਾਣੀ ਪੀਣ ਨਾਲ ਖੂਨ ਵਿੱਚ ਸੋਡੀਅਮ ਦੀ ਮਾਤਰਾ ਘੱਟ ਹੋ ਜਾਣ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ, ਦਿਮਾਗ ਵਿੱਚ ਸੋਜ ਆ ਸਕਦੀ ਹੈ ਜਿਸਦੇ ਨਾਲ ਬੇਹੋਸ਼ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ| ਜਿਆਦਾ ਪਾਣੀ ਪੀਣ ਨਾਲ ਗੁਰਦਿਆਂ ਤੇ ਜਿਆਦਾ ਜ਼ੋਰ ਪੈਂਦਾ ਹੈ| ਆਮ ਤੌਰ ਤੇ ਰੋਜਾਨਾ ਇੱਕ ਬਾਲਗ ਲਈ 6 ਤੋਂ 8 ਗਲਾਸ ਪਾਣੀ ਪੀਣਾ ਲੋੜੀਂਦਾ ਹੈ| ਪਰ ਅੱਜਕੱਲ੍ਹ ਕਈ ਅਜਿਹੀਆਂ ਸਿਹਤ ਸਬੰਧੀ ਵੈਬਸਾਈਟਾਂ ਆ ਗਈਆਂ ਹਨ ਜੋ ਆਪਣੇ ਖਪਤਕਾਰਾਂ ਨੂੰ ਇਹ ਸਲਾਹ ਦਿੰਦੀਆਂ ਹਨ ਕਿ ਖੂਬ ਪਾਣੀ ਪੀਓ| ਪ੍ਰਾਚੀਨ ਭਾਰਤੀ ਗ੍ਰੰਥਾਂ ਦੇ ਹਵਾਲਿਆਂ ਨਾਲ ਵੀ ਇਹ ਪ੍ਰਚਾਰਿਤ ਕੀਤਾ ਜਾਂਦਾ ਹੈ ਕਿ ਪਾਣੀ ਵਰਗੀ ਨੇਮਤ ਕੋਈ ਨਹੀਂ, ਪਾਣੀ ਹੀ ਜੀਵਨ ਹੈ ਅਤੇ ਇਹ ਕਿ ਜਿੰਨਾ ਜਿਆਦਾ ਪੀਓਗੇ ਓਨੇ ਜਿਆਦਾ ਟਾਕਸਿਨ ਸਰੀਰ ਤੋਂ ਬਾਹਰ ਨਿਕਲ ਜਾਣਗੇ ਜਿਸਦੇ ਨਾਲ ਸਰੀਰ ਤੰਦੁਰੁਸਤ ਰਹੇਗਾ| ਵੈਸੇ ਵੇਖਿਆ ਜਾਵੇ ਤਾਂ ਕਿਸੇ ਤਰ੍ਹਾਂ ਦੀ ਦੁਵਿਧਾ ਜਾਂ ਉਲਝਨ ਦੀ ਕੋਈ ਜ਼ਰੂਰਤ ਹੀ ਨਹੀਂ ਹੈ| ਸਾਡਾ ਸਰੀਰ ਖੁਦ ਦੱਸ ਦਿੰਦਾ ਹੈ ਕਿ ਸਾਨੂੰ ਕਿੰਨੀ ਪਿਆਸ ਲੱਗੀ ਹੈ| ਬੱਚੇ ਵੀ ਪਿਆਸੇ ਹੁੰਦੇ ਹਨ ਤਾਂ ਪਾਣੀ ਮੰਗਦੇ ਹਨ| ਇੱਕ ਖੋਜ ਦੇ ਅਨੁਸਾਰ, 1978 ਵਿੱਚ ਅਮਰੀਕਾ ਵਿੱਚ ਲੋਕਾਂ ਨੇ ਲਗਭਗ 200 ਕਰੋੜ ਲੀਟਰ ਪਾਣੀ ਖਰੀਦ ਕੇ ਪੀਤਾ, ਅਗਲੇ ਦਹਾਕੇ ਵਿੱਚ ਇਹ ਵਧ ਕੇ ਚਾਰ ਗੁਣਾ ਹੋ ਗਿਆ| 2014 ਵਿੱਚ ਅਮਰੀਕਾ ਵਿੱਚ ਇੱਕ ਦਿਨ ਦੀ ਪਾਣੀ ਦੀ ਵਿਕਰੀ ਦੀ ਕੀਮਤ 350 ਲੱਖ ਡਾਲਰ (ਮਤਲਬ ਲਗਭਗ 210 ਕਰੋੜ ਰੁਪਏ ) ਆਂਕੀ ਗਈ| ਬੋਤਲ ਬੰਦ ਪਾਣੀ ਦੀ ਕੀਮਤ ਨਲ ਤੋਂ ਮਿਲਣ ਵਾਲੇ ਪਾਣੀ ਦੀ ਕੀਮਤ ਤੋਂ ਇੱਕ ਹਜਾਰ ਗੁਣਾ ਹੈ| ਦਿਲਚਸਪ ਇਹ ਵੀ ਹੈ ਕਿ ਭਾਰਤ ਵਿੱਚ ਜਿੱਥੇ ਇੱਕ ਪਾਸੇ ਮੱਧ ਵਰਗ ਵਿੱਚ ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣ ਦਾ ਚਲਨ ਵੱਧ ਰਿਹਾ ਹੈ ਉਥੇ ਹੀ ਦੂਜੇ ਪਾਸੇ ਪੀਣ ਦੇ ਪਾਣੀ ਦੀ ਉਪਲਬਧਤਾ ਦਿਨੋਂ- ਦਿਨ ਘੱਟ ਹੋ ਰਹੀ ਹੈ| ਏਸ਼ੀਅਨ ਡਿਵੈਲਪਮੈਂਟ ਬੈਂਕ ਨੇ ਅਨੁਮਾਨ ਲਗਾਇਆ ਹੈ ਕਿ 2030 ਤੱਕ ਭਾਰਤ ਵਿੱਚ ਪੀਣ ਵਾਲੇ ਪਾਣੀ ਦੀ ਮਾਤਰਾ ਲੋੜ ਤੋਂ ਸਿਰਫ ਅੱਧੀ ਹੀ ਉਪਲੱਬਧ ਹੋਵੇਗੀ|
ਕਪਿਲ ਮਹਿਤਾ

Leave a Reply

Your email address will not be published. Required fields are marked *