ਲੋੜ ਤੋਂ ਵੱਧ ਸਿਲਬੇਸ ਅਤੇ ਕਿਤਾਬਾਂ ਦਾ ਭਾਰ ਢੋਂਦੇ ਵਿਦਿਆਰਥੀ

ਇਸ ਗੱਲ ਉੱਤੇ ਲੰਬੇ ਸਮੇਂ ਤੋਂ ਬਹਿਸ ਚੱਲਦੀ ਰਹੀ ਹੈ ਕਿ ਸਕੂਲੀ ਸਿੱਖਿਆ ਦਾ ਸਿਲੇਬਸ ਅਜਿਹਾ ਹੋਵੇ ਕਿ ਵਿਦਿਆਰਥੀਆਂ ਉਤੇ ਬੋਝ ਨਾ ਬਣੇ ਅਤੇ ਉਹ ਕਿਸੇ ਵੀ ਵਿਸ਼ੇ ਨੂੰ ਪੜ੍ਹਦੇ ਹੋਏ ਸਹਿਜ ਮਹਿਸੂਸ ਕਰਨ| ਇਸ ਪੱਖ ਨੂੰ ਜ਼ਿਆਦਾ ਅਹਿਮੀਅਤ ਇਸ ਲਈ ਮਿਲੀ ਕਿ ਜਿਨ੍ਹਾਂ ਸਿਲੇਬਸਾਂ ਨੂੰ ਪੜ੍ਹਦੇ ਹੋਏ ਬੱਚੇ ਸਹਿਜ ਅਤੇ ਤਨਾਓ ਰਹਿਤ ਰਹਿਣਗੇ, ਉਸਨੂੰ ਸਮਝਣ ਅਤੇ ਅਪਨਾਉਣ ਵਿੱਚ ਵੀ ਉਨ੍ਹਾਂ ਨੂੰ ਆਸਾਨੀ ਹੋਵੇਗੀ| ਪਰੰਤੂ ਇਹ ਕਿਸੇ ਤੋਂ ਲੁੱਕਿਆ ਨਹੀਂ ਹੈ ਕਿ ਸਕੂਲਾਂ ਵਿੱਚ ਨਾ ਸਿਰਫ ਉੱਪਰੀ ਮਤਲਬ ਨੌਵੀਂ- ਦਸਵੀਂ ਜਾਂ ਬਾਰ੍ਹਵੀਂ, ਬਲਕਿ ਮੁਢਲੀਆਂ ਜਮਾਤਾਂ ਦੇ ਬੱਚਿਆਂ ਉਤੇ ਵੀ ਇੰਨੀਆਂ ਸਾਰੀਆਂ ਕਿਤਾਬਾਂ ਲੱਦ ਦਿੱਤੀਆਂ ਜਾਂਦੀਆਂ ਹਨ ਕਿ ਉਹ ਸਿਲੇਬਸ ਨੂੰ ਪੂਰਾ ਤਾਂ ਕਰਦੇ ਹਨ, ਪਰੰਤੂ ਸ਼ਾਇਦ ਸਿਰਫ ਪ੍ਰੀਖਿਆਵਾਂ ਵਿੱਚ ਨੰਬਰ ਪਾਉਣ ਦੇ ਲਿਹਾਜ਼ ਨਾਲ| ਮਤਲਬ ਕਿਸੇ ਵਿਸ਼ੇ ਨੂੰ ਸਮਝ ਕੇ ਉਸਨੂੰ ਅਪਨਾਉਣ ਦੀ ਥਾਂ ਉਨ੍ਹਾਂ ਦੇ ਲਈ ਪਾਠ ਨੂੰ ਰੱਟ ਕੇ ਯਾਦ ਜਾਂ ਪੂਰਾ ਕਰਨ ਦਾ ਬਦਲ ਜ਼ਿਆਦਾ ਬਿਹਤਰ ਰਿਹਾ ਹੈ|
ਜੇਕਰ ਬੱਚਿਆਂ ਵਿੱਚ ਵਿਸ਼ਲੇਸ਼ਣ ਅਤੇ ਅਨੁਮਾਨਿਤ ਸਮਰਥਾ ਦੀ ਕਮਜੋਰੀ ਦੀ ਮੁੱਖ ਵਜ੍ਹਾ ਦੇ ਤੌਰ ਤੇ ਕੋਰਸਾਂ ਦੇ ਬੋਝ ਨੂੰ ਵੀ ਦੇਖਿਆ ਜਾਂਦਾ ਹੈ ਤਾਂ ਇਹ ਬਣਾਵਟੀ ਨਹੀਂ ਹੈ| ਇਸ ਲਈ ਲਗਭਗ ਸਾਰੇ ਸਿੱਖਿਆ ਮਾਹਿਰਾਂ ਨੇ ਇਸ ਗੱਲ ਦੀ ਵਕਾਲਤ ਕੀਤੀ ਹੈ ਕਿ ਸਕੂਲੀ ਕੋਰਸਾਂ ਨੂੰ ਇਸ ਤਰ੍ਹਾਂ ਤਿਆਰ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਲਈ ਬੋਝ ਨਾ ਸਾਬਤ ਹੋਣ|
ਇਸਦੇ ਮੱਦੇਨਜਰ ਸਮੇਂ-ਸਮੇਂ ਤੇ ਬਸਤੇ ਦਾ ਬੋਝ ਘੱਟ ਕਰਨ ਦੇ ਉਦੇਸ਼ ਨਾਲ ਸਿੱਖਿਆ ਅਤੇ ਪ੍ਰੀਖਿਆ ਦੀਆਂ ਨਵੀਆਂ ਤਕਨੀਕਾਂ ਉਤੇ ਗੱਲ ਹੋਈ ਹੈ ਅਤੇ ਨਵੇਂ ਸਿਲੇਬਸ ਵੀ ਤਿਆਰ ਕੀਤੇ ਗਏ ਹਨ|
ਇਸ ਲਿਹਾਜ਼ ਨਾਲ ਦੇਖੀਏ ਤਾਂ ਸੀਬੀਐਸਈ ਨੇ ਅਗਲੇ ਸਿੱਖਿਅਕ ਸੈਸ਼ਨ ਲਈ ਬਾਰ੍ਹਵੀਂ ਜਮਾਤ ਦੇ ਅੰਗਰੇਜ਼ੀ ਕੋਰ ਵਿਸ਼ੇ ਦੇ ਪ੍ਰਸ਼ਨ-ਪੱਤਰ ਦੇ ਢਾਂਚੇ ਵਿੱਚ ਕਈ ਅਹਿਮ ਬਦਲਾਵ ਕੀਤੇ ਹਨ| ਪਹਿਲਾਂ ਜਿੱਥੇ ਵਿਦਿਆਰਥੀਆਂ ਨੂੰ ਚਾਲੀ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਸਨ, ਉਥੇ ਹੀ ਅਗਲੇ ਸਾਲ ਮਾਰਚ ਵਿੱਚ ਹੋਣ ਵਾਲੀ ਪ੍ਰੀਖਿਆ ਵਿੱਚ ਪੈਂਤੀ ਪ੍ਰਸ਼ਨ ਹੋਣਗੇ| ਹੋ ਸਕਦਾ ਹੈ ਕਿ ਇਹ ਕੋਈ ਵੱਡੀ ਰਾਹਤ ਨਾ ਹੋਵੇ, ਪਰੰਤੂ ਨਿਰਧਾਰਤ ਸਮੇਂ ਵਿੱਚ ਪੰਜ ਪ੍ਰਸ਼ਨ ਘੱਟ ਕੀਤੇ ਜਾਣ ਦਾ ਮਹੱਤਵ ਇਹ ਹੈ ਕਿ ਪ੍ਰੀਖਿਆਰਥੀਆਂ ਨੂੰ ਹੁਣ ਬਾਕੀ ਪ੍ਰਸ਼ਨਾਂ ਦੇ ਜਵਾਬ ਦੀ ਗੁਣਵੱਤਾ ਬਿਹਤਰ ਕਰਨ ਲਈ ਜ਼ਿਆਦਾ ਸਮਾਂ ਮਿਲ ਸਕੇਗਾ| ਵੈਸੇ ਵੀ ਕਿਸੇ ਅੰਸ਼ ਉਤੇ ਆਧਾਰਿਤ ਪ੍ਰਸ਼ਨਾਂ ਦੇ ਜਵਾਬ ਦੇਣ ਦੀ ਸਮਰੱਥਾ ਦਾ ਅਨੁਮਾਨ ਕਰਨ ਦੇ ਮਾਮਲੇ ਵਿੱਚ 11- 12 ਸੌਂ ਸ਼ਬਦਾਂ ਦੇ ਤਿੰਨ ਹਿੱਸਿਆਂ ਦੀ ਬਜਾਏ9 ਸੌ ਸ਼ਬਦਾਂ ਦੇ ਦੋ ਅੰਸ਼ਾਂ ਦੀ ਸਮਾਨ ਉਪਯੋਗਿਤਾ ਹੈ| ਪਰੰਤੂ ਕਈ ਵਾਰ ਇਸਦੀ ਜਾਂਚ ਲਈ ਇੰਨੇ ਪ੍ਰਸ਼ਨ ਲੱਦ ਦਿੱਤੇ ਜਾਂਦੇ ਹਨ ਕਿ ਉਹ ਵਿਦਿਆਰਥੀਆਂ ਲਈ ਬੋਝ ਬਣ ਜਾਂਦਾ ਹੈ|
ਦਰਅਸਲ, ਸੀਬੀਐਸਈ ਨੇ ਇਸ ਮਸਲੇ ਉਤੇ ਪ੍ਰੀਖਿਆ ਵਿੱਚ ਸ਼ਾਮਿਲ ਵੱਖ ਵੱਖਾਂ ਪੱਖਾਂ ਤੋਂ ਰਾਏ ਮੰਗਾਈ ਸੀ| ਫਿਰ ਕੋਰਸ ਮਾਹਿਰਾਂ ਦੀ ਮੀਟਿੰਗ ਵਿੱਚ ਇਸ ਉਤੇ ਸਲਾਹ ਮਸ਼ਵਰੇ ਤੋਂ ਬਾਅਦ ਪ੍ਰੀਖਿਆ ਦੇ ਸਵਰੂਪ ਵਿੱਚ ਬਦਲਾਵ ਕੀਤਾ ਗਿਆ| ਜਾਹਿਰ ਹੈ, ਪ੍ਰੀਖਿਆ ਦੇ ਨਵੇਂ ਢਾਂਚੇ ਵਿੱਚ ਵਿਦਿਆਰਥੀਆਂ ਨੂੰ ਨਿਰਧਾਰਤ ਸਮੇਂ ਵਿੱਚ ਅੰਗਰੇਜ਼ੀ ਕੋਰ ਦੇ ਸਵਾਲਾਂ ਦਾ ਜਵਾਬ ਦੇਣ ਲਈ ਜ਼ਿਆਦਾ ਸਮਾਂ ਮਿਲੇਗਾ ਅਤੇ ਉਹ ਬਿਹਤਰ ਨਤੀਜੇ ਦੀ ਉਮੀਦ ਕਰ ਸਕਣਗੇ|
ਫਿਲਹਾਲ ਇਹ ਨਿਯਮ ਅੰਗਰੇਜ਼ੀ ਵਿੱਚ ਲਾਗੂ ਹੋਵੇਗਾ| ਪਰੰਤੂ ਚੰਗਾ ਹੋਵੇ ਕਿ ਬਾਕੀ ਵਿਸ਼ਿਆਂ ਵਿੱਚ ਵੀ ਅਜਿਹੇ ਸਿਲੇਬਸ ਅਤੇ ਪ੍ਰਸ਼ਨ-ਪੱਤਰ ਤਿਆਰ ਕੀਤੇ ਜਾਣ ਤਾਂਕਿ ਘੱਟ ਸਮੇਂ ਵਿੱਚ ਵਿਦਿਆਰਥੀਆਂ ਨੂੰ ਬਿਹਤਰ ਗੁਣਵੱਤਾ ਵਾਲੀ ਸਿੱਖਿਆ ਉਪਲੱਬਧ ਕਰਾਈ ਜਾ ਸਕੇ ਅਤੇ ਉਨ੍ਹਾਂ ਦੀ ਪੜਾਈ-ਲਿਖਾਈ ਦੀ ਸਮਰੱਥਾ ਦਾ ਅਨੁਮਾਨ ਹੋ ਸਕੇ| ਹਾਲਾਂਕਿ ਕਿਤਾਬਾਂ ਅਤੇ ਸਿਲੇਬਸ ਨੂੰ ਇੱਕ ਬੋਝ ਦੇ ਰੂਪ ਵਿੱਚ ਬੱਚਿਆਂ ਉਤੇ ਥੋਪਣ ਦੀ ਸ਼ਿਕਾਇਤ ਆਮਤੌਰ ਉਤੇ ਨਿੱਜੀ ਸਕੂਲਾਂ ਨੂੰ ਲੈ ਕੇ ਹੀ ਜ਼ਿਆਦਾ ਰਹੀ ਹੈ| ਪਰੰਤੂ ਕਿਤੇ ਵੀ ਸਿੱਖਿਆ ਅਤੇ ਪ੍ਰੀਖਿਆ ਜੇਕਰ ਵਿਦਿਆਰਥੀਆਂ ਲਈ ਤਨਾਉ ਦਾ ਕਾਰਨ ਨਾ ਬਣੇ, ਤਾਂ ਉਸਦੀ ਗੁਣਵੱਤਾ ਅਤੇ ਨਤੀਜੇ ਵਿੱਚ ਸੁਭਾਵਿਕ ਰੂਪ ਨਾਲ ਬਿਹਤਰੀ ਦਰਜ ਕੀਤੀ ਜਾ ਸਕਦੀ ਹੈ|
ਰਵੀ ਸ਼ੰਕਰ

Leave a Reply

Your email address will not be published. Required fields are marked *