ਲੌਂਗੇਵਾਲਾ ਦੀ ਲੜਾਈ ਦੇ ਹੀਰੋ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਦੇਹਾਂਤ

ਚੰਡੀਗੜ੍ਹ, 17 ਨਵੰਬਰ (ਸ.ਬ.) ਲੌਂਗੇਵਾਲਾ ਦੀ ਲੜਾਈ ਦੇ ਹੀਰੋ ਕਹੇ ਜਾਣ ਵਾਲੇ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਅੱਜ ਇੱਥੇ ਕੈਂਸਰ ਦੀ ਬਿਮਾਰੀ ਤੋਂ ਹਾਰ ਕੇ ਅਕਾਲ ਚਲਾਣਾ ਕਰ ਗਏੇ| ਉਹ 78 ਵਰ੍ਹਿਆਂ ਦੇ ਸਨ ਅਤੇ ਪਿਛਲੇ ਕੁੱਝ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ| ਉਹਨਾਂ ਦਾ ਸਥਾਨਕ ਫੋਰਟਿਸ ਹਸਪਤਾਲ ਵਿੱਚ ਇਲਾਜ ਚਲ ਰਿਹਾ ਸੀ ਜਿੱਥੇ ਅੱਜ ਉਹਨਾਂ ਨੇ ਆਖਰੀ ਸਾਹ ਲਿਆ|
ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀਨੂੰ ਲੜਾਈ ਦੌਰਾਨ ਉਹਨਾਂ ਵਲੋਂ ਦਿੱਤੀਆਂ ਗਈਆਂ ਆਪਣੀਆਂ ਸੇਵਾਵਾਂ ਲਈ ਉਨ੍ਹਾਂ ਨੂੰ ਮਹਾਂਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ|
ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਲੋਂਗੇਵਾਲਾ ਵਿੱਚ ਚਾਂਦਪੁਰੀ ਦੀ ਅਗਵਾਈ ਵਿੱਚ ਚੌਂਕੀ ਤੇ ਤੈਨਾਤ 90 ਫੌਜੀਆਂ ਦੀ ਟੁਕੜੀ ਨੇ ਪਾਕਿਸਤਾਨੀ ਫੌਜ ਦੇ 2500 ਦੇ ਕਰੀਬ ਫੌਜੀਆਂ ਨਾਲ ਪੂਰੀ ਰਾਤ ਮੁਕਾਬਲਾ ਕੀਤਾ ਸੀ ਅਤੇ ਉਹਨਾਂ ਨੂੰ ਸਰਹੱਦ ਤੇ ਹੀ ਰੋਕ ਕੇ ਰੱਖਿਆ ਸੀ| ਉਹਨਾਂ ਨੇ ਇਕੱਲੇ ਨਿੱਕੀ ਜਿਹੀ ਫੌਜ ਦੀ ਟੁਕੜੀ ਲੈ ਕੇ ਪਾਕਿਸਤਾਨੀ ਫੌਜ ਨਾਲ ਲੋਹਾ ਲਿਆ ਸੀ| ਉਨ੍ਹਾਂ ਨੇ ਇਕੱਲਿਆਂ ਰਾਤ ਭਰ ਪਾਕਿਸਤਾਨੀ ਫੌਜ ਨੂੰ ਰੋਕੀ ਰੱਖਿਆ ਸੀ| ਇਸ ਤੋਂ ਅਗਲੀ ਸਵੇਰ ਭਾਰਤੀ ਹਵਾਈ ਫੌਜ ਨੇ ਪਾਕਿਸਤਾਨੀ ਫੌਜ ਦੀ ਟਕੜੀ ਤੇ ਹਮਲਾ ਕਰਕੇ ਪਾਕਿਸਤਾਨੀ ਫੌਜੀਆਂ ਨੂੰ ਖਦੇੜ ਦਿੱਤਾ ਸੀ| ਬ੍ਰਿਗੇਡੀਅਰ ਚਾਂਦਪੁਰੀ ਦੀ ਇਸ ਬਹਾਦੁਰੀ ਨੂੰ ਵੇਖ ਉਨ੍ਹਾਂ ਤੇ ‘ਬਾਰਡਰ’ ਦਾ ਫਿਲਮਾਂਕਣ ਵੀ ਕੀਤਾ ਗਿਆ ਸੀ ਜਿਸ ਵਿੱਚ ਸ੍ਰ. ਚਾਂਦਪੁਰੀ ਦੀ ਭੂਮਿਕਾ ਮਸ਼ਹ੍ਹਰ ਅਦਾਕਾਰ ਸੰਨੀ ਦਿਓਲ ਵਲੋਂ ਨਿਭਾਈ ਗਈ ਸੀ|

Leave a Reply

Your email address will not be published. Required fields are marked *