ਲੜਕੀਆਂ ਨੂੰ ਲਾਜ਼ਮੀ ਸਿੱਖਿਆ ਦੇਣ ਲਈ ਸਰਕਾਰ ਵਚਨਵੱਧ: ਸੋਹਾਣਾ ਸਰਕਾਰੀ ਗਰਲਜ਼ ਸਕੂਲ ਸੋਹਾਣਾ ਨੂੰ 28 ਲੱਖ 64 ਹਜ਼ਾਰ ਦੀ ਗਰਾਂਟ ਦਿਤੀ

ਐਸ.ਏ.ਐਸ.ਨਗਰ, 19 ਦਸੰਬਰ (ਸ.ਬ.) ਪੰਜਾਬ ਸਰਕਾਰ ਸਿੱਖਿਆ              ਖੇਤਰ ਵਿੱਚ ਸੁਧਾਰ ਲਈ ਉਪਰਾਲੇ ਕਰ ਰਹੀ ਹੈ, ਇਸਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਲੜਕੀਆਂ ਨੂੰ ਸਿੱਖਿਅਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ| ਇਹ ਵਿਚਾਰ                    ਲੇਬਰਫੈਡ ਦੇ ਐਮ.ਡੀ ਪਰਵਿੰਦਰ ਸਿੰਘ  ਸੋਹਾਣਾ ਨੇ ਸਰਕਾਰੀ ਗਰਲਜ਼ ਸਕੂਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ| ਉਹਨਾਂ ਕਿਹਾ ਕਿ ਜਿਹੜੇ ਸਰਕਾਰੀ ਸਕੂਲਾਂ ਵਿੱਚ ਸਹੂਲਤਾਂ ਦੀ ਘਾਟ ਹੈ, ਉਥੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ| ਉਹਨਾਂ ਕਿਹਾ ਕਿ ਪੰਜਾਬ ਸਰਕਾਰ ਲੜਕੀਆਂ ਨੂੰ ਸਿੱਖਿਆ ਲੈਣ ਲਈ ਉਤਸ਼ਾਹਿਤ ਕਰ ਰਹੀ ਹੈ ਅਤੇ ਲੜਕੀਆਂ ਨੂੰ ਅਨੇਕਾਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ| ਇਸ ਮੌਕੇ ਉਹਨਾਂ ਸਰਕਾਰੀ ਗਰਲਜ਼ ਸਕੂਲ ਸੋਹਾਣਾ ਦੀ ਪਿੰ੍ਰਸੀਪਲ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਵੱਲੋਂ ਸਕੂਲ ਵਿਖੇ ਫਿਜਿਕਸ ਅਤੇ ਕੈਮਿਸਟਰੀ ਦੀ ਲੈਬ ਬਣਾਉਣ ਅਤੇ ਦੋ ਕਲਾਸ ਰੂਮ ਬਣਾਉਣ ਲਈ  ਭੇਜੀ 28 ਲੱਖ 64 ਹਜਾਰ ਰੁਪਏ ਦੀ ਗ੍ਰਾਂਟ ਦਾ ਚੈਕ ਦਿੱਤਾ| ਸ. ਸੋਹਾਣਾ ਨੇ ਕਿਹਾ ਕਿ ਇਸ ਸਕੂਲ ਵਿੱਚ 800 ਕੁੜੀਆਂ ਪੜਦੀਆਂ ਹਨ, ਸਕੂਲ ਵਿੱਚ ਪੜਾਈ ਵੀ ਵਧੀਆ ਹੁੰਦੀ ਹੈ ਅਤੇ ਨਤੀਜੇ 100 ਫੀਸਦੀ ਹੁੰਦੇ ਹਨ| ਸਕੂਲ ਵਿੱਚ ਪੜਦੀਆਂ ਕੁੜੀਆਂ ਦੀ ਵਧੇਰੇ ਗਿਣਤੀ ਹੋਣ ਕਾਰਨ ਕਈ ਕਲਾਸਾਂ ਨੂੰ ਬਾਹਰ ਹੀ ਲਗਾਉਣਾ ਪੈਂਦਾ ਸੀ ਪਰ ਹੁਣ ਨਵੇਂ ਕਮਰੇ ਬਣਨ ਨਾਲ ਇਹ ਸਮੱਸਿਆ ਹੱਲ ਹੋ ਜਾਵੇਗੀ| ਉਹਨਾਂ ਕਿਹਾ ਕਿ ਹੁਣ ਵਧੇਰੇ ਸਹੂਲਤਾਂ ਮਿਲਣ ਨਾਲ ਇਸ ਸਕੂਲ ਦੇ ਨਤੀਜੇ ਹੋਰ ਵੀ ਵਧੀਆ ਹੋਣਗੇ| ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਊਸ਼ਾ ਮਹਾਜਨ ਨੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਅਤੇ              ਲੇਬਰਫੈਡ ਦੇ ਐਮ ਡੀ ਪਰਵਿੰਦਰ ਸਿੰਘ ਸੋਹਾਣਾ ਦਾ ਗਰਾਂਟ ਦੇਣ ਲਈ ਧੰਨਵਾਦ ਕੀਤਾ| ਇਸ ਮੌਕੇ ਕੁਲਦੀਪ ਕੌਰ ਕੰਗ ਮਹਿਲਾ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ, ਸੁਰਿੰਦਰ ਸਿੰਘ ਰੋਡਾ, ਕਮਲਜੀਤ ਕੌਰ ਦੋਵੇਂ ਐਮ ਸੀ.ਵੀ ਮੌਜੂਦ ਸਨ|

Leave a Reply

Your email address will not be published. Required fields are marked *