ਲੜਕੀ ਉੱਪਰ ਪਾਲਤੂ ਕੁੱਤਾ ਛੱਡ ਕੇ ਕਟਵਾਇਆ, 2 ਵਿਅਕਤੀ ਕਾਬੂ, 2 ਫਰਾਰ

ਪਟਿਆਲਾ, 24 ਅਗਸਤ (ਜਸਵਿੰਦਰ ਸੈਂਡੀ) ਸਨੌਰ ਤੋਂ ਇੱਕ ਦਰਦ ਭਰੀ ਘਟਨਾ ਸਾਮ੍ਹਣੇ ਆਈ ਹੈ| ਇੱਥੋਂ ਦੇ ਕੁੱਝ ਵਸਨੀਕਾਂ ਨੇ ਆਪਣੇ ਗੁਆਂਢ ਵਿੱਚ ਰਹਿਣ ਵਾਲੀ ਇੱਕ ਲੜਕੀ ਤੇ ਆਪਣਾ ਪਾਲਤੂ ਕੁੱਤਾ ਛੱਡ ਕੇ ਉਸ ਨੂੰ ਕਟਵਾ ਦਿੱਤਾ ਗਿਆ| ਕੁੱਤੇ ਦੇ ਕੱਟਣ ਨਾਲ ਲੜਕੀ ਗੰਭੀਰ ਜ਼ਖ਼ਮੀ ਹੋ ਗਈ| ਇਹ ਮਾਮਲਾ ਸਾਮ੍ਹਣੇ ਆਉਣ ਤੇ ਥਾਣਾ ਸਨੌਰ ਦੀ ਪੁਲੀਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਜਦੋਂਕਿ ਦੋ ਵਿਅਕਤੀ ਫਰਾਰ ਹਨ|
ਪੀੜਤ ਲੜਕੀ ਰੀਨਾ ਰਾਣੀ ਨੇ ਦੱਸਿਆ ਕਿ ਉਸਦੇ ਮੁਹੱਲੇ ਵਿੱਚ ਰਹਿਣ ਵਾਲੇ ਨੌਜਵਾਨਾਂ ਵੱਲੋਂ ਉਸ ਦੇ ਭਰਾਵਾਂ ਨੂੰ ਘਰ ਵਿੱਚ ਆਵਾਜ਼ ਮਾਰ ਕੇ ਬੁਲਾਇਆ ਗਿਆ ਅਤੇ ਉਸ ਦੇ ਭਰਾ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ| ਜਦੋ ਉਹ ਉਸ ਨੂੰ ਛੁਡਵਾਉਣ ਲਈ ਗਈ ਤਾਂ ਗਵਾਂਢ ਦੇ ਨੌਜਵਾਨਾਂ ਵੱਲੋਂ ਉਸ ਉੱਪਰ ਆਪਣਾ ਕੁੱਤਾ ਛੱਡ ਦਿੱਤਾ ਅਤੇ ਕੁੱਤੇ ਦੇ ਕੱਟਣ ਨਾਲ ਉਹ ਗੰਭੀਰ ਜ਼ਖਮੀ ਹੋ ਗਈ| ਰੀਨਾ ਨੇ ਦੱਸਿਆ ਕਿ ਕੁੱਤੇ ਦੇ ਕੱਟਣ ਨਾਲ ਉਸ ਦੀਆਂ ਲੱਤਾਂ ਉੱਤੇ ਗੰਭੀਰ ਜ਼ਖਮ ਹੋਏ ਹਨ|
ਉੱਥੇ ਹੀ ਥਾਣਾ ਸਨੌਰ ਦੇ ਜਾਂਚ ਅਧਿਕਾਰੀ ਦਲਜੀਤ ਖੰਨਾ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਸੰਬੰਧੀਮਾਮਲਾ ਦਰਜ ਕਰ ਲਿਆ ਗਿਆ ਹੈ| ਲੜਕੀ ਦੇ ਬਿਆਨ ਵੀ ਲੈ ਲਏ ਗਏ ਹਨ| ਪੁਲੀਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਦੋ ਵਿਅਕਤੀ ਫਰਾਰ ਹਨ ਜਿਹਨਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ ਅਤੇ ਉਨ੍ਹਾਂ ਉਪਰ ਬਣਦੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *