ਲੜਕੀ ਦੇ ਆਪਣੇ ਹੀ ਪਿਉ ਤੇ ਲਗਾਇਆ ਅਸ਼ਲੀਲ ਹਰਕਤਾਂ ਕਰਨ ਦਾ ਇਲਜਾਮ

ਪੰਚਕੂਲਾ 29 ਮਾਰਚ (ਸ.ਬ.) ਪੰਚਕੂਲਾ ਦੀ ਇੰਦਰਾ ਕਾਲੋਨੀ ਵਿੱਚ ਰਹਿਣ ਵਾਲੀ ਇੱਕ 14 ਸਾਲਾਂ ਲੜਕੀ ਵੱਲੋਂ ਆਪਣੇ ਪਿਤਾ ਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਇਲਜਾਮ ਲਾਇਆ ਹੈ| ਉਕਤ ਲੜਕੀ ਨੇ ਇਹ ਗੱਲ ਆਪਣੇ ਸਕੂਲ ਦੀ ਹੈੱਡ ਟੀਚਰ ਨੂੰ ਦੱਸੀ ਇਸ ਵੱਲੋਂ ਅੱਗੇ ਲੜਕੀ ਦੀ ਮਾਂ ਨਾਲ ਗੱਲ ਕਰਕੇ ਉਸਨੂੰ ਸਾਰੀ ਗੱਲ ਤੋਂ ਜਾਣੂੰ ਕਰਵਾਇਆ ਗਿਆ| ਪੀੜਿਤ ਲੜਕੀ ਵੱਲੋਂ ਇਸ ਸੰਬੰਧੀ ਆਪਣੀ ਮਾਂ ਦੇ ਨਾਲ ਜਾ ਕੇ ਪੁਲੀਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਜਿਸਤੋਂ ਬਾਅਦ ਪੰਚਕੂਲਾ ਪੁਲੀਸ ਵੱਲੋਂ ਉਸਦੇ ਪਿਤਾ ਦੇ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *