ਲੜਕੀ ਨਾਲ ਜਬਰਦਸਤੀ ਬਲਾਤਕਾਰ ਕਰਨ ਦੀ ਕੋਸ਼ਿਸ ਕਰਨ ਵਾਲਾ ਆਟੋ ਚਾਲਕ ਕਾਬੂ


ਪਟਿਆਲਾ, 22 ਅਕਤੂਬਰ (ਬਿੰਦੂ ਸ਼ਰਮਾ) ਪਟਿਆਲਾ ਪੁਲੀਸ ਵਲੋਂ ਇਕ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ ਕਰਨ ਵਾਲੇ ਆਟੋ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ| 
ਇਸ ਸਬੰਧੀ ਇਕ ਪੱਤਰਕਾਰ             ਸੰਮੇਲਨ ਵਿੱਚ  ਜਾਣਕਾਰੀ ਦਿੰਦਿਆਂ ਐਸ ਪੀ ਸਿਟੀ ਪਟਿਆਲਾ ਸ੍ਰੀ ਵਰੁਣ ਸ਼ਰਮਾ ਨੇ ਦਸਿਆ ਕਿ ਥਾਣਾ ਸਦਰ ਅਧੀਨ ਆਉਂਦੇ ਪਿੰਡ ਕੌਲੀ ਦੀ ਵਸਨੀਕ ਇਕ ਲੜਕੀ 19 ਅਕਤੂਬਰ ਨੂੰ ਇਕ ਆਟੋ ਵਿੱਚ ਬੈਠ ਕੇ ਅ ਾਪਣੇ ਘਰ ਪਰਤ ਰਹੀ ਸੀ ਕਿ ਰਸਤੇ ਵਿੱਚ ਆਟੋ ਚਾਲਕ  ਸੁਖਦੇਵ ਸਿੰਘ ਉਰਫ ਸੋਨੂੰ ਵਲੋਂ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ ਕੀਤੀ ਗਈ ਅਤੇ ਲੜਕੀ ਦੇ ਪੇਚਕਸ ਨਾਲ ਸੱਟਾਂ ਮਾਰੀਆਂ ਗਈਆਂ|
ਉਹਨਾਂ ਦੱਸਿਆ ਕਿ  ਇਸ ਸਬੰਧੀ ਪੀੜਤ ਲੜਕੀ ਦੇ ਬਿਆਨ ਦਰਜ ਕਰਕੇ ਥਾਣਾ ਸਦਰ ਵਿਖੇ ਆਟੋ ਚਾਲਕ ਸੁਖਦੇਵ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ| ਪੁਲੀਸ ਨੇ ਉਸ ਨੂੰ 24 ਘੰਟੇ ਵਿਚ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ| ਉਹਨਾਂ ਦਸਿਆ ਕਿ ਇਸ ਆਟੋ ਚਾਲਕ ਖਿਲਾਫ ਪਹਿਲਾਂ ਤੋਂ ਥਾਣਾ ਤ੍ਰਿਪੜੀ ਪਟਿਆਲਾ ਵਿੱਚ ਦੋ ਮਾਮਲੇ ਦਰਜ ਹਨ| 

Leave a Reply

Your email address will not be published. Required fields are marked *