ਲੰਕਾ ਸੰਕਟ : ਰਾਸ਼ਟਰਪਤੀ ਦੇ ਫੈਸਲੇ ਖਿਲਾਫ ਪਟੀਸ਼ਨਾਂ ਤੇ ਫੈਸਲਾ ਸੁਰੱਖਿਅਤ

ਕੋਲੰਬੋ, 8 ਦਸੰਬਰ (ਸ.ਬ.) ਸ਼੍ਰੀਲੰਕਾ ਦੀ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੂੰ ਮੁਅਤੱਲ ਕਰਨ ਤੋਂ ਬਾਅਦ ਸੰਸਦ ਭੰਗ ਕਰਨ ਅਤੇ ਮਧਿਆਵਧੀ ਚੋਣਾਂ ਕਰਵਾਉਣ ਦੇ ਰਾਸ਼ਟਰਪਤੀ ਮੈਤਰੀਪਾਲ ਸਿਰੀਸੈਨਾ ਦੇ ਵਿਵਾਦਿਤ ਫੈਸਲੇ ਖਿਲਾਫ ਪਟੀਸ਼ਨਾਂ ਤੇ ਫੈਸਲਾ ਸੁਰੱਖਿਅਤ ਰੱਖ ਲਿਆ| ਰਾਸ਼ਟਰਪਤੀ ਸਿਰੀਸੈਨਾ ਦੇ ਇਨ੍ਹਾਂ ਆਦੇਸ਼ਾਂ ਨਾਲ ਦੇਸ਼ ਵਿੱਚ ਵੱਡਾ ਸੰਵਿਧਾਨਿਕ ਸੰਕਟ ਪੈਦਾ ਹੋ ਗਿਆ ਸੀ| ਵਕੀਲਾਂ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਲਗਾਤਾਰ ਚਾਰ ਦਿਨ 13 ਪਟੀਸ਼ਨਾਂ ਤੇ ਸੁਣਵਾਈ ਕੀਤੀ ਅਤੇ ਸੁਣਵਾਈ ਹਾਲ ਦੇ ਇਤਿਹਾਸ ਵਿੱਚ ਸੁਪਰੀਮ ਕੋਰਟ ਦੀ ਸਭ ਤੋਂ ਲੰਬੀ ਸੁਣਵਾਈ ਵਿੱਚੋਂ ਇਕ ਹੈ| ਪ੍ਰਧਾਨ ਜਸਟਿਸ ਨਲਿਨ ਪਰੇਰਾ ਦੀ ਪ੍ਰਧਾਨਗੀ ਵਾਲੀ ਸੱਤ ਮੈਂਬਰੀ ਬੈਂਚ ਨੇ ਮੰਗਲਵਾਰ ਤੋਂ ਸੰਸਦ ਭੰਗ ਕਰਨ ਦੀ ਸਿਰੀਸਨਾ ਦੀ ਗਜ਼ਟ ਨੋਟੀਫਿਕੇਸ਼ਨ ਖਿਲਾਫ ਦਾਇਰ ਮੌਲਿਕ ਅਧਿਕਾਰ ਸੰਬੰਧਤ ਪਟੀਸ਼ਨਾਂ ਤੇ ਮੌਖਿਕ ਦਲੀਲਾਂ ਸੁਣਾਉਣੀਆਂ ਸ਼ੁਰੂ ਕੀਤੀਆਂ ਸਨ|

Leave a Reply

Your email address will not be published. Required fields are marked *