ਲੰਗਰ ਤੋਂ ਜੀ ਐਸ ਟੀ ਹਟਾਉਣ ਵਾਂਗ ਹੀ ਸਿੱਖਾਂ ਦੇ ਹੋਰ ਮਸਲੇ ਹਲ ਕਰਵਾਉਣ ਲਈ ਵੀ ਕੇਂਦਰ ਸਰਕਾਰ ਉਪਰ ਦਬਾਓ ਬਣਾਇਆ ਜਾਵੇ : ਜਤਿੰਦਰਪਾਲ ਸਿੰਘ

ਐਸ ਏ ਐਸ ਨਗਰ, 2 ਜੂਨ (ਸ.ਬ.) ਕਲਗੀਧਰ ਸੇਵਕ ਜਥੇ ਦੇ ਮੁਖੀ ਸ੍ਰ. ਜਤਿੰਦਰਪਾਲ ਸਿੰਘ (ਜੇਪੀ) ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਲੰਗਰ ਨੂੰ ਜੀ ਐਸ ਟੀ ਤੋਂ ਛੋਟ ਦੇ ਕੇ ਸੁਆਗਤਯੋਗ ਕੰਮ ਕੀਤਾ ਹੈ|
ਇੱਥੇ ਜਾਰੀ ਇੱਕ ਬਿਆਨ ਵਿੱਚ ਉਹਨਾਂ ਕਿਹਾ ਕਿ ਗੁਰੂ ਕੇ ਲੰਗਰ ਤੋਂ ਜੀ ਐਸ ਟੀ ਹਟਾਉਣ ਵਿੱਚ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ|
ਉਹਨਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਜੀ ਐਸ ਟੀ ਲਾਗੂ ਕਰਨ ਵੇਲੇ ਹੀ ਗੁਰੂ ਕੇ ਲੰਗਰ ਨੂੰ ਜੀ ਐਸ ਟੀ ਤੋਂ ਛੋਟ ਦੇ ਦਿੱਤੀ ਜਾਂਦੀ ਪਰ ਕੇਂਦਰ ਸਰਕਾਰ ਨੇ ਪਤਾ ਨਹੀਂ ਕਿਉਂ ਉਸ ਸਮੇਂ ਲੰਗਰ ਨੂੰ ਜੀ ਐਸ ਟੀ ਤੋਂ ਛੋਟ ਨਹੀਂ ਦਿੱਤੀ| ਹੁਣ ਵੀ ਕੇਂਦਰ ਸਰਕਾਰ ਨੇ ਲੰਗਰ ਤੋਂ ਜੋ ਜੀ ਐਸ ਟੀ ਦੀ ਛੋਟ ਦੇਣ ਦਾ ਫੈਸਲਾ ਕੀਤਾ ਹੈ, ਉਸਦਾ ਸੁਆਗਤ ਕੀਤਾ ਜਾਣਾ ਚਾਹੀਦਾ ਹੈ|

Leave a Reply

Your email address will not be published. Required fields are marked *