ਲੰਗਰ ਲਗਾਇਆ

ਐਸ. ਏ. ਐਸ ਨਗਰ, 18 ਅਪ੍ਰੈਲ (ਸ.ਬ.) ਸਥਾਨਕ ਫੇਜ਼-3ਬੀ2 ਦੀ ਮਾਰਕੀਟ ਵਿੱਚ ਸਥਿਤ ਗਾਟ ਸਕਸੈਸ ਇਮੀਗ੍ਰੇਸ਼ਨ ਵਲੋਂ ਚਾਵਲ ਅਤੇ ਛੋਲਿਆਂ ਦਾ ਲੰਗਰ ਲਗਾਇਆ ਗਿਆ| ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਸ੍ਰ. ਸਬਪ੍ਰੀਤ ਸਿੰਘ ਸਰਾਉ ਨੇ ਦੱਸਿਆ ਕਿ ਉਹਨਾਂ ਵੱਲੋਂ ਦਫਤਰ ਵਿੱਚ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਸਨ ਜਿਸ ਉਪਰੰਤ ਮੁੱਖ ਸੜਕ ਤੇ ਲੰਗਰ ਲਗਾਇਆ ਗਿਆ ਹੈ| ਇਸ ਮੌਕੇ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਜਤਿੰਦਰ ਪਾਲ ਸਿੰਘ, ਜਨਰਲ ਸਕੱਤਰ ਵਰੁਣ, ਖਜਾਂਚੀ ਸ੍ਰੀ. ਜਤਿੰਦਰ ਸਿੰਘ ਅਤੇ ਜਾਇੰਟ ਸਕੱਤਰ ਸ੍ਰੀ ਦਵਿੰਦਰ ਸਿੰਘ ਸਮੇਤ ਹੋਰਨਾਂ ਦੁਕਾਨਦਾਰਾਂ ਅਤੇ ਕੰਪਨੀ ਦੇ ਕਰਮਚਾਰੀਆਂ ਮਨਮੀਤ ਕੌਰ, ਵਿਕਾਸ ਰਾਣਾ, ਗਗਨਦੀਪ ਕੌਰ, ਦੀਪਕ ਕੁਮਾਰ, ਮਨਿੰਦਰ ਸਿੰਘ ਅਤੇ ਰੀਟਾ ਸ਼ਰਮਾ ਵਲੋਂ ਲੰਗਰ ਦੀ ਸੇਵਾ ਕੀਤੀ ਗਈ|

Leave a Reply

Your email address will not be published. Required fields are marked *