ਲੰਗਾਹ ਮਾਮਲੇ ਤੇ ਟਕਸਾਲੀ ਆਗੂਆਂ ਦੀ ਚੁੱਪੀ ਭੇਦਭਰੀ : ਨਿਸ਼ਾਂਤ ਸ਼ਰਮਾ

ਐਸ ਏ ਐਸ ਨਗਰ, 3 ਅਕਤੂਬਰ (ਸ.ਬ.) ਸ਼ਿਵ ਸੈਨਾ ਹਿੰਦ ਦੀ ਇਕ ਮੀਟਿੰਗ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਦੀ ਅਗਵਾਈ ਵਿਚ ਹੋਈ| ਇਸ ਮੌਕੇ ਸੰਬੋਧਨ ਕਰਦਿਆਂ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੀ ਅਸ਼ਲੀਲ ਫਿਲਮ ਮਾਮਲੇ ਵਿਚ ਟਕਸਾਲੀ ਸਿੱਖ ਨੇਤਾ ਚੁੱਪ ਕਿਉਂ ਹਨ, ਹੁਣ ਉਹ ਲੰਗਾਹ ਬਾਰੇ ਕੋਈ ਬਿਆਨਬਾਜੀ ਕਿਉਂ ਨਹੀਂ ਕਰ ਰਹੇ|
ਉਹਨਾਂ ਕਿਹਾ ਕਿ ਜਦੋਂ ਸੰਨੀ ਦਿਉਲ ਦੀ ਫਿਲਮ ਬੋਲੇ ਸੋ ਨਿਹਾਲ ਆਈ ਸੀ ਤਾਂ ਇਹਨਾਂ ਟਕਸਾਲੀ ਆਗੂਆਂ ਨੇ ਬਹੁਤ ਰੌਲਾ ਪਾਇਆ ਸੀ ਅਤੇ ਕਿਹਾ ਸੀ ਕਿ ਸੰਨੀ ਦਿਉਲ ਨੇ ਪੱਗ ਬੰਨ ਕੇ ਘੱਟ ਕਪੜੇ ਪਾਉਣ ਵਾਲੀਆਂ ਹੀਰੋਈਨਾਂ ਨਾਲ ਡਾਂਸ ਕੀਤਾ ਸੀ, ਜਦੋਂਕਿ ਹੁਣ ਤਾਂ ਅੰਮ੍ਰਿਤਧਾਰੀ ਅਤੇ ਸ੍ਰੋਮਣੀ ਕਮੇਟੀ ਦੇ ਮੈਂਬਰ ਅਤੇ ਅਕਾਲੀ ਦਲ ਦੇ ਅਹਿਮ ਅਹੁਦਿਆਂ ਉਪਰ ਰਹੇ ਸੁੱਚਾ ਸਿੰਘ ਲੰਗਾਹ ਦੀ ਅਸ਼ਲੀਲ ਫਿਲਮ ਬਾਰੇ ਇਹ ਟਕਸਾਲੀ ਆਗੂ ਕੁਝ ਵੀ ਨਹੀਂ ਬੋਲ ਰਹੇ| ਉਹਨਾਂ ਕਿਹਾ ਕਿ ਅਕਾਲੀ ਭਾਜਪਾ ਦੇ ਆਗੂ ਵੀ ਇਸ ਮਾਮਲੇ ਉਪਰ ਬਿਲਕੁਲ ਹੀ ਚੁੱਪ ਹਨ ਅਤੇ ਇਸ ਤਰ੍ਹਾਂ ਟਕਸਾਲੀ ਆਗੂਆਂ ਵਾਂਗ ਉਹ ਵੀ ਸੁੱਚਾ ਸਿੰਘ ਲੰਗਾਹ ਦੀ ਹਮਾਇਤ ਕਰ ਰਹੇ ਹਨ| ਪਰੰਤੂ ਇਹ ਆਗੂ ਪੀੜਤ ਮਹਿਲਾ ਦੀ ਤਕਲੀਫ ਨਹੀਂ ਸਮਝ ਰਹੇ|
ਉਹਨਾਂ ਕਿਹਾ ਕਿ ਲੰਗਾਹ ਮਾਮਲੇ ਵਿਚ ਚੁੱਪੀ ਧਾਰਨ ਕਾਰਨ ਹੁਣ ਟਕਸਾਲੀ ਆਗੂਆਂ, ਅਕਾਲੀ ਭਾਜਪਾ ਆਗੂਆਂ ਦੀ ਦੋਹਰੀ ਮਾਨਸਿਕਤਾ ਜੱਗਜਾਹਿਰ ਹੋ ਗਈ ਹੈ ਅਤੇ ਲੋਕਾਂ ਨੂੰ ਇਹਨਾਂ ਦੀ ਅਸਲੀਅਤ ਦਾ ਪਤਾ ਚਲ ਗਿਆ ਹੈ| ਉਹਨਾਂ ਕਿਹਾ ਕਿ ਅਜਿਹੇ ਆਗੂਆਂ ਅਤੇ ਪਾਰਟੀਆਂ ਦਾ ਲੋਕਾਂ ਨੂੰ ਬਾਈਕਾਟ ਕਰ ਦੇਣਾ ਚਾਹੀਦਾ ਹੈ|

Leave a Reply

Your email address will not be published. Required fields are marked *