ਲੰਗੂਰ ਨੇ ਕੀਤੀ ਬਿਜਲੀ ਦੀਆਂ ਤਾਰਾਂ ਨਾਲ ਛੇੜਖਾਨੀ, 50,000 ਤੋਂ ਜ਼ਿਆਦਾ ਲੋਕਾਂ ਦੇ ਘਰਾਂ ਦੀ ਬਿਜਲੀ ਗੁੱਲ

ਲੁਸਾਕਾ, 18 ਜੁਲਾਈ (ਸ.ਬ.)  ਜਾਂਬੀਆ ਵਿਚ ਇਕ ਲੰਗੂਰ ਨੇ ਦੇਸ਼ ਦੇ ਦੱਖਣ ਵਿਚ ਮੌਜੂਦ ਇਕ ਪਾਵਰ ਸਟੇਸ਼ਨ ਤੇ ਬਿਜਲੀ ਦੀਆਂ ਤਾਰਾਂ ਨਾਲ ਛੇੜਖਾਨੀ ਕੀਤੀ ਹੈ, ਜਿਸ ਕਾਰਨ 50,000 ਤੋਂ ਜ਼ਿਆਦਾ ਲੋਕਾਂ ਦੇ ਘਰਾਂ ਦੀ ਬਿਜਲੀ ਚੱਲੀ ਗਈ ਹੈ|
ਲੰਗੂਰ ਨੇ ਬਿਜਲੀ ਦੀਆਂ ਤਾਰਾਂ ਤੇ ਚੜ੍ਹ ਕੇ ਉਨ੍ਹਾਂ ਨੂੰ ਖਿੱਚ ਦਿੱਤਾ, ਜਿਸ ਕਾਰਨ ਬਲੈਕ ਆਊਟ ਹੋ ਗਿਆ| ਪਾਵਰ ਕੰਪਨੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਲੰਗੂਰ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਿਆ, ਇਸ ਝਟਕੇ ਨਾਲ ਕਿਸੇ ਵੀ ਇਨਸਾਨ ਦੀ ਮੌਤ ਹੋ ਸਕਦੀ ਸੀ ਪਰ ਲੰਗੂਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ| ਬੁਲਾਰੇ ਮੁਤਾਬਕ ਜੇ ਇਹ ਕੰਮ ਕਿਸੇ ਇਨਸਾਨ ਨੇ ਕੀਤਾ ਹੁੰਦਾ ਤਾਂ ਉਸ ਨੂੰ ਸਜ਼ਾ ਜ਼ਰੂਰ ਦਿੱਤੀ ਜਾਂਦੀ|
ਸੂਤਰਾਂ ਮੁਤਾਬਕ ਲੰਗੂਰ ਨੂੰ ਬਚਾ ਲਿਆ ਗਿਆ ਹੈ ਅਤੇ ਜੰਗਲ ਵਿਭਾਗ ਦੇ ਕਰਮਚਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ| ਫਿਲਹਾਲ ਉਸ ਦਾ ਇਲਾਜ ਚੱਲ ਰਿਹਾ ਹੈ|
ਉਧਰ ਦੂਜੇ ਪਾਸੇ ਬਿਜਲੀ ਦੀਆਂ ਤਾਰਾਂ ਨੂੰ ਠੀਕ ਕਰ ਲਿਆ ਗਿਆ ਹੈ ਤਾਂ ਜੋ ਲਿਵਿੰਗਸਟੋਨ ਅਤੇ ਨਜ਼ਦੀਕੀ ਪੱਛਮੀ ਪ੍ਰਾਂਤ ਵਿਚ ਰਹਿਣ ਵਾਲਿਆਂ ਨੂੰ  ਪਰੇਸ਼ਾਨੀ ਨਾ ਹੋਵੇ| ਬੀਤੇ ਸਾਲ ਇਸ ਤਰ੍ਹਾਂ ਦੀ ਘਟਨਾ ਵਿਚ ਇਕ ਬਾਂਦਰ ਕਾਰਨ ਪੂਰਾ ਦੇਸ਼ ਹਨੇਰੇ ਵਿਚ ਡੁੱਬ ਗਿਆ ਸੀ|

Leave a Reply

Your email address will not be published. Required fields are marked *