ਲੰਡਨ ਇਮਾਰਤ ਵਿੱਚ ਅੱਗ ਲੱਗਣ ਦੇ ਕਾਰਨਾਂ ਦੀ ਹੋਵੇਗੀ ਜਾਂਚ : ਥੈਰੇਸਾ ਮੇਅ

ਲੰਡਨ, 15 ਜੂਨ (ਸ.ਬ.)  ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਮੱਧ ਲੰਡਨ ਸਥਿਤ 24 ਮੰਜ਼ਲਾਂ ਗ੍ਰੇਨਫੇਲ ਟਾਵਰ ਵਿੱਚ ਕੱਲ ਲੱਗੀ ਭਿਆਨਕ ਅੱਗ ਦੀ ਪੂਰੀ ਜਾਂਚ ਕਰਾਉਣ ਦਾ ਭਰੋਸਾ ਦਿੱਤਾ ਹੈ| ਦੱਸਣਯੋਗ ਹੈ ਕਿ ਇਸ ਬਹੁਮੰਜ਼ਲੀ ਇਮਾਰਤ ਵਿਚ ਲੱਗੀ ਭਿਆਨਕ ਅੱਗ ਵਿੱਚ 12 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 70 ਤੋਂ ਵਧ ਜ਼ਖਮੀ ਹੋ ਗਏ| ਇਸ ਘਟਨਾ ਵਿਚ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ|
ਥੈਰੇਸਾ ਨੇ ਇਸ ਘਟਨਾ ਵਿਚ ਲੋਕਾਂ ਦੇ ਮਾਰੇ ਜਾਣ ਅਤੇ ਜ਼ਖਮੀ ਹੋਣ ਤੇ ਡੂੰਘਾ ਦੁੱਖ ਜ਼ਾਹਰ ਕਰਦੇ ਹੋਏ ਕਿਹਾ ਕਿ ਉਹ ਵਾਅਦਾ ਕਰਦੀ ਹੈ ਕਿ ਘਟਨਾ ਦੀ ਪੂਰੀ ਜਾਂਚ ਕਰਵਾਏਗੀ, ਜਿਸ ਤੋਂ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲੱਗ ਸਕੇ|
ਥੈਰੇਸਾ ਨੇ ਇਸ ਦੇ ਨਾਲ ਹੀ ਕਿਹਾ ਕਿ ਹਾਦਸੇ ਦੀ ਪੂਰੀ ਜਾਂਚ ਹੋਵੇਗੀ, ਜਿਸ ਤੋਂ ਪਤਾ ਲੱਗ ਸਕੇ ਕਿ ਕਿੱਥੇ ਚੂਕ ਹੋ ਗਈ| ਜ਼ਿਕਰਯੋਗ ਹੈ ਕਿ ਹਾਦਸੇ ਤੋਂ ਬਾਅਦ ਥੈਰੇਸਾ ਨੇ ਐਮਰਜੈਂਸੀ ਸੇਵਾਵਾਂ ਦੇ ਸੰਬੰਧ ਵਿੱਚ ਫਾਇਰ ਬ੍ਰਿਗੇਡ ਮਾਮਲਿਆਂ ਦੇ ਮੰਤਰੀ ਨਿਕ ਹਰਡ ਨਾਲ ਬੈਠਕ ਵੀ ਕੀਤੀ ਸੀ|

Leave a Reply

Your email address will not be published. Required fields are marked *