ਲੰਡਨ ਦੀ ਮਹਿਲਾ ਵਲੋਂ 30 ਸਾਲ ਪਹਿਲਾਂ ਨਕਲੀ ਸਮਝ ਕੇ 800 ਰੁਪਏ ਵਿੱਚ ਖਰੀਦੀ ਅੰਗੂਠੀ ਨਿਕਲੀ 30 ਲੱਖ ਦੀ

ਲੰਡਨ, 29 ਜੁਲਾਈ (ਸ.ਬ.)  ਡਾਇਮੰਡ ਖਰੀਦਣ ਤੋਂ ਪਹਿਲਾਂ ਲੋਕ 5 ਗੱਲਾਂ ਦਾ ਧਿਆਨ ਰੱਖਦੇ ਹਨ| ਕੱਟ, ਕਲੈਰਿਟੀ, ਕੈਰਟ, ਰੰਗ ਅਤੇ ਕੀਮਤ ਪਰ ਸਾਰੀ ਗੱਲ ਤਾਂ ਕੀਮਤ ਤੇ ਆ ਕੇ ਹੀ ਅਟਕ ਜਾਂਦੀ ਹੈ| ਫਿਰ ਅਸੀਂ ਆਪਣੀ ਪਾਕੇਟ ਦੇ ਹਿਸਾਬ ਨਾਲ ਹੀ ਕੋਈ ਚੀਜ਼ ਖਰੀਦਦੇ ਹਾਂ|
ਇਸ ਤਰ੍ਹਾਂ ਹੀ ਆਪਣੀ ਪਾਕੇਟ ਨੂੰ ਦੇਖਦੇ ਹੋਏ ਲੰਡਨ ਦੀ ਇਕ ਔਰਤ ਨੇ ਹੀਰੇ ਤਰ੍ਹਾਂ ਦਿਸਣ ਵਾਲੀ ਇਕ ਅੰਗੂਠੀ ਖਰੀਦੀ ਸੀ| ਅੰਗੂਠੀ ਦੀ ਕੀਮਤ ਸਿਰਫ 800 ਰੁਪਏ ਸੀ| ਮਾਮੂਲੀ ਕੀਮਤ ਵਿਚ ਖੂਬਸੂਰਤ ਜਿਹੀ ਅੰਗੂਠੀ ਲੈ ਕੇ ਔਰਤ ਬਹੁਤ ਖੁਸ਼ ਸੀ | ਉਸ ਨੇ ਇਸ ਅੰਗੂਠੀ ਨੂੰ ਕਈ ਜਗ੍ਹਾਵਾਂ ਤੇ ਪਾਇਆ| ਘਰ ਤੋਂ ਲੈ ਕੇ ਦਫਤਰ ਤੱਕ ਅਤੇ ਇਥੋਂ ਤੱਕ ਕਿ ਪਾਰਟੀ ਵਿਚ ਵੀ ਇਸ ਅੰਗੂਠੀ ਨੂੰ ਹੀ ਪਾ ਕੇ ਗਈ| ਕਿਉਂਕਿ ਅੰਗੂਠੀ ਸੱਚਮੁੱਚ ਅਸਲੀ ਹੀਰੇ ਦੀ ਲੱਗਦੀ ਸੀ|
30 ਸਾਲ ਬਾਅਦ ਔਰਤ ਜਦੋਂ ਉਸ ਨੂੰ ਵੇਚਣ ਗਈ ਤਾਂ ਜ਼ਿੰਦਗੀ ਦਾ ਸਭ ਤੋਂ ਵੱਡਾ ਝੱਟਕਾ  ਲੱਗ ਗਿਆ| ਉਹ ਇਸ ਲਈ ਕਿਉਂਕਿ ਔਰਤ ਜਿਸ ਜੌਹਰੀ ਕੋਲ ਇਹ ਅੰਗੂਠੀ ਵੇਚਣ ਗਈ ਸੀ ਉਸ ਨੇ ਦੱਸਿਆ ਕਿ ਇਹ ਅੰਗੂਠੀ ਪੂਰੇ 26.27 ਕੈਰਟ ਡਾਇਮੰਡ ਨਾਲ ਬਣੀ ਹੈ ਅਤੇ ਇਸ ਦੀ ਅਸਲੀ ਕੀਮਤ 30 ਲੱਖ ਰੁਪਏ ਹੈ, ਜਿਸ ਨੂੰ ਸੁਣ ਕੇ ਔਰਤ ਹੈਰਾਨ ਰਹਿ ਗਈ| ਕਿਉਂਕਿ ਉਹ ਜਿਸ ਅੰਗੂਠੀ ਨੂੰ ਨਕਲੀ ਸਮਝ ਰਹੀ ਸੀ ਉਹ ਅਸਲੀ ਨਿਕਲੀ| ਮਾਹਰਾਂ ਨੇ ਦੱਸਿਆ ਕਿ ਅੰਗੂਠੀ 19ਵੀਂ ਸਦੀ ਹੈ ਅਤੇ ਬਹੁਤ ਕੀਮਤੀ ਹੈ|

Leave a Reply

Your email address will not be published. Required fields are marked *