ਲੰਡਨ ਦੀ ਹਡਰਸਫੀਲਡ ਯੂਨੀਵਰਸਿਟੀ ਅਤੇ ਆਰੀਅਨਜ਼ ਨੇ ਯੂਕੇ ਵਿੱਚ ਅੰਤਰਰਾਸ਼ਟਰੀ ਅਵਸਰਾਂ ਦੀ ਖੋਜ ਲਈ ਵੈਬੀਨਾਰ ਦਾ ਆਯੋਜਨ ਕੀਤਾ

ਐਸ.ਏ.ਐਸ ਨਗਰ 15 ਜੁਲਾਈ (ਸ.ਬ.) ਆਰੀਅਨਜ਼ ਗਰੁੱਪ ਆਫ਼ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ ਅਤੇ ਯੂਨੀਵਰਸਿਟੀ ਆਫ ਹਡਰਸਫੀਲਡ ਲੰਡਨ ਨੇ ਸਾਂਝੇ ਤੌਰ ਤੇ ”ਯੂਕੇ (ਲੰਡਨ) ਵਿੱਚ ਅੰਤਰਰਾਸ਼ਟਰੀ ਅਵਸਰਾਂ ਦੀ ਖੋਜ” ਵਿਸ਼ੇ ਤੇ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਜਿਸਦੀ ਪ੍ਰਧਾਨਗੀ ਡਾ. ਅੰਸ਼ੂ ਕਟਾਰੀਆ, ਚੇਅਰਮੈਨ, ਆਰੀਅਨਜ਼ ਗਰੁੱਪ ਨੇ ਕੀਤੀ| ਮਿਸ ਪ੍ਰੀਤੀ ਵਾਲੀਆ, ਬਿਜ਼ਨਸ ਡਿਵੈਲਪਮੈਂਟ ਮੈਨੇਜਰ ਅਤੇ ਪ੍ਰਤੀਨਿਧੀ, ਯੂਨੀਵਰਸਿਟੀ ਆਫ ਹਡਰਸਫੀਲਡ ਨੇ ਆਰੀਅਨਜ਼ ਦੇ ਇੰਜੀਨੀਅਰਿੰਗ, ਲਾਅ, ਮੈਨੇਜਮੈਂਟ, ਨਰਸਿੰਗ,                ਫਾਰਮੇਸੀ, ਬੀ.ਐਡ, ਖੇਤੀਬਾੜੀ ਆਦਿ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ| 
ਇਸ ਮੌਕੇ ਪ੍ਰੀਤੀ ਵਾਲੀਆ ਨੇ ਵਿਦਿਆਰਥੀਆਂ ਨਾਲ ਯੂਕੇ ਵਿੱਚ ਅਵਸਰਾਂ ਅਤੇ ਅੰਤਰਰਾਸ਼ਟਰੀ ਸਿਖਿਆ ਦੀ ਮਹੱਤਤਾ ਬਾਰੇ ਗੱਲਬਾਤ ਕੀਤੀ| ਉਹਨਾਂ ਲੰਡਨ ਦੇ ਹਡਰਸਫੀਲਡ ਯੂਨੀਵਰਸਿਟੀ ਵਿਖੇ ਵੱਖ-ਵੱਖ ਅੰਡਰਗ੍ਰੈਜੁਏਟ, ਪੋਸਟ ਗ੍ਰੈਜੂਏਟ ਅਤੇ ਡਿਪਲੋਮਾ ਕੋਰਸਾਂ ਲਈ ਘੱਟੋ ਘੱਟ ਪ੍ਰਵੇਸ਼ ਪੱਧਰਾਂ ਬਾਰੇ ਦੱਸਿਆ| ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਦੇ ਹੋਏ ਉਸਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆ ਸਿੱਖਿਆ ਦੀ ਬਿਹਤਰ ਗੁਣਵੱਤਾ, ਵਿਦੇਸ਼ੀ ਸਭਿਆਚਾਰ ਦੇ ਸੰਪਰਕ ਵਿੱਚ ਆਉਣ, ਬਿਹਤਰ ਕੈਰੀਅਰ ਦੀਆਂ ਸੰਭਾਵਨਾਵਾਂ, ਸ਼ਖਸੀਅਤ ਵਿਕਾਸ, ਬਿਹਤਰ ਲੀਡਰਸ਼ਿਪ ਦੇ ਹੁਨਰ ਅਤੇ ਸੁਤੰਤਰ ਹੋਣ ਲਈ ਮਹੱਤਵਪੂਰਨ ਹੈ|

Leave a Reply

Your email address will not be published. Required fields are marked *