ਲੰਡਨ ਦੇ ਸਕੂਲਾਂ ਵਿੱਚ ਡਿਟੇਕਟਰ ਨਾਲ ਕੀਤੀ ਜਾਵੇਗੀ ਵਿਦਿਆਰਥੀਆਂ ਦੀ ਜਾਂਚ

ਲੰਡਨ, 29 ਜੂਨ (ਸ.ਬ.)  ਹੁਣ ਲੰਡਨ ਦੇ ਹਰ ਸਕੂਲ ਵਿੱਚ ਨਾਈਫ ਡਿਟੇਕਟਰ ਲੱਗੇਗਾ| ਲੰਡਨ ਦੇ ਮੇਅਰ ਸਾਦਿਕ ਖਾਨ ਮੁਤਾਬਕ ਇਹ ਕਦਮ ਲੰਡਨ ਵਿਚ ਚਾਕੂ ਨਾਲ ਹੋਣ ਵਾਲੇ ਅਪਰਾਧਾਂ ਦੀ ਵੱਧਦੀ ਸੰਖਿਆ ਨੂੰ ਰੋਕਣ ਲਈ ਉਠਾਇਆ ਗਿਆ ਹੈ| ਇਸ ਤਰੀਕੇ ਨਾਲ ਚਾਕੂ ਸਮੇਤ ਦੂਜੇ ਹਥਿਆਰ ਲੁਕੋ ਕੇ ਲੈ ਜਾਣ ਵਾਲੇ ਵਿਦਿਆਰਥੀਆਂ ਦੀ ਜਾਂਚ ਹੋ   ਸਕੇਗੀ|
ਲੰਡਨ ਵਿੱਚ ਇਸ ਸਾਲ ਚਾਕੂ ਨਾਲ ਹੋਏ ਹਮਲਿਆਂ ਵਿੱਚ ਹੁਣ ਤੱਕ 24 ਲੋਕ ਮਾਰੇ ਜਾ ਚੁੱਕੇ ਹਨ| ਇਨ੍ਹਾਂ ਹਮਲਿਆਂ ਵਿੱਚ ਮਰਨ ਵਾਲਿਆਂ ਦੀ ਉਮਰ 25 ਸਾਲ ਤੋਂ ਘੱਟ ਸੀ| ਸ਼ਹਿਰ ਦੀ ਮੈਟਰੋਪੋਲਿਟਨ ਪੁਲੀਸ ਨੇ ਕਿਹਾ ਕਿ ਇਕ ਹਫਤੇ ਦੀ ਮੁਹਿੰਮ ਵਿੱਚ 518 ਚਾਕੂ ਅਤੇ 61 ਬੰਦੂਕਾਂ ਬਰਾਮਦ ਕੀਤੀਆਂ ਗਈਆਂ|
ਪੁਲੀਸ ਅਧਿਕਾਰੀਆਂ ਮੁਤਾਬਕ ਚਾਕੂ ਰੱਖਣ ਦੇ ਮਾਮਲੇ ਵਿੱਚ 180  ਵਿਅਕਤੀਆ ਸਮੇਤ 622 ਗ੍ਰਿਫਤਾਰੀਆਂ ਕੀਤੀਆਂ ਗਈਆਂ|     ਮੇਅਰ ਨੇ ਕਿਹਾ ਸ਼ਹਿਰ ਵਿੱਚ ਕਿਸੇ ਵੀ ਨੌਜਵਾਨ ਦੇ ਹਿੰਸਕ ਕੰਮ ਨੂੰ ਮਾਫ ਨਹੀਂ ਕੀਤਾ ਜਾਵੇਗਾ| ਸਾਦਿਕ ਖਾਨ ਨੇ ਅਪਰਾਧ ਨੂੰ ਰੋਕਣ ਲਈ ਸਖਤ ਅਤੇ ਵਿਆਪਕ ਰਣਨੀਤੀ ਤਿਆਰ ਕੀਤੀ ਹੈ| ਇਸ ਮੁਹਿੰਮ ਤੇ ਕੁੱਲ 90 ਲੱਖ ਡਾਲਰ (ਕਰੀਬ 58 ਕਰੋੜ ਰੁਪਏ) ਖਰਚ ਹੋਣਗੇ|

Leave a Reply

Your email address will not be published. Required fields are marked *