ਲੰਡਨ ਦੇ ਸਾਊਥਾਲ ਵਿੱਚ ਕਿਰਪਾਨਾਂ ਨਾਲ ਵੱਢਿਆ ਗਿਆ ਸੀ ਪੰਜਾਬੀ ਨੌਜਵਾਨ, ਮੁਕੱਦਮਾ ਸ਼ੁਰੂ

ਲੰਡਨ, 31 ਮਾਰਚ (ਸ.ਬ.) ਸਾਊਥਾਲ ਵਿੱਚ ਮਾਰੇ ਗਏ ਸੁਖਜਿੰਦਰ ਸਿੰਘ ਦੇ ਕਤਲ ਦਾ ਮੁਕੱਦਮਾ ਓਲਡ ਬੈਲੀ ਅਦਾਲਤ ਲੰਡਨ ਵਿਚ ਸ਼ੁਰੂ ਹੋ ਗਿਆ ਹੈ| ਅਦਾਲਤ ਵਿਚ ਦੱਸਿਆ ਗਿਆ ਕਿ 30 ਜੁਲਾਈ 2016 ਨੂੰ ਸੁਖਜਿੰਦਰ ਸਿੰਘ ਉਰਫ਼ ਗੁਰਿੰਦਰ ਸਿੰਘ ਗੁਰੀ ਦਾ ਦੋ ਕਾਰਾਂ ਵਿਚ ਆਏ ਨਕਾਬਪੋਸ਼ਾਂ ਵੱਲੋਂ ਕਿਰਪਾਨਾਂ ਤੇ ਚਾਕੂਆਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ ਗਿਆ ਸੀ| ਜ਼ਿਕਰਯੋਗ ਹੈ ਕਿ ਇਸ ਹਮਲੇ ਵਿਚ ਸੁਖਜਿੰਦਰ ਦੇ ਸਰੀਰ ਤੇ ਕਰੀਬ 48 ਵਾਰ ਕੀਤੇ ਗਏ ਸਨ|
ਸਰਕਾਰੀ ਵਕੀਲ ਨੇ ਅਦਾਲਤ ਵਿਚ ਦੱਸਿਆ ਕਿ ਇਹ ਬਹੁਤ ਹੀ ਬੇਰਹਿਮੀ ਨਾਲ ਕੀਤਾ ਗਿਆ ਕਤਲ ਸੀ| ਇਸ ਕਤਲ ਕੇਸ ਵਿੱਚ ਸਾਊਥਾਲ ਦੇ 30 ਸਾਲਾ ਅਮਨਦੀਪ ਸੰਧੂ, ਵੈਸਟ ਮਿਡਲੈਂਡ ਦੇ ਟਿਪਟਨ ਦੇ 31 ਸਾਲਾ ਰਵਿੰਦਰ ਸਿੰਘ ਸ਼ੇਰਗਿੱਲ, ਸਾਊਥਾਲ ਵਾਸੀ 30 ਸਾਲਾ ਵਿਸ਼ਾਲ ਸੋਬਾ, ਵੈਸਟ ਲੰਡਨ ਦੇ ਨੌਰਥਹੋਲਟ ਦੇ 27 ਸਾਲਾ ਕੁਲਦੀਪ ਢਿੱਲੋਂ ਖ਼ਿਲਾਫ਼ ਮੁਕੱਦਮਾ ਦਰਜ ਹੈ, ਜਿਨ੍ਹਾਂ ਨੇ ਇਸ ਕਤਲ ਤੋਂ ਨਾਂਹ ਕੀਤੀ ਹੈ| ਉਥੇ ਹੀ 36 ਸਾਲਾ ਪਲਵਿੰਦਰ ਮੁਲਤਾਨੀ ਸਰਕਾਰੀ ਗਵਾਹ ਬਣਨ ਲਈ ਤਿਆਰ ਹੋ ਗਿਆ ਹੈ, ਜੋ ਇਸਤਗਾਸਾ ਪੱਖ ਲਈ ਸਬੂਤ ਦੇਵੇਗਾ| ਅਦਾਲਤ ਵਿੱਚ ਕੇਸ ਦੀ ਸੁਣਵਾਈ ਜਾਰੀ ਹੈ|

Leave a Reply

Your email address will not be published. Required fields are marked *