ਲੰਡਨ ਪੁਲੀਸ ਨੇ 12ਵੀਂ ਸਦੀ ਦੀ ਬੁੱਧ ਦੀ ਕਾਂਸੇ ਦੀ ਮੂਰਤੀ ਭਾਰਤ ਨੂੰ ਕੀਤੀ ਵਾਪਸ

ਲੰਡਨ, 16 ਅਗਸਤ (ਸ.ਬ.) ਲੰਡਨ ਮੈਟਰੋਪੋਲੀਟਨ ਪੁਲੀਸ ਨੇ ਬੁੱਧ ਦੀ 12ਵੀਂ ਸਦੀ ਦੀ ਇਕ ਕਾਂਸੇ ਦੀ ਮੂਰਤੀ ਭਾਰਤ ਦੇ ਆਜ਼ਾਦੀ ਦਿਹਾੜੇ ਦੇ ਸਮਾਰੋਹ ਦੌਰਾਨ ਵਾਪਸ ਕਰ ਦਿੱਤੀ| ਬੁੱਧ ਦੀ ਇਹ ਮੂਰਤੀ ਬਿਹਾਰ ਦੇ ਨਾਲੰਦਾ ਦੇ ਇਕ ਮਿਊਜ਼ੀਅਮ ਤੋਂ ਕਰੀਬ 60 ਸਾਲ ਪਹਿਲਾਂ ਚੋਰੀ ਕੀਤੀ ਗਈ ਸੀ| ਚਾਂਦੀ ਦੀ ਕਲਾਕਾਰੀ ਵਾਲੀ ਇਹ ਕਾਂਸੇ ਦੀ ਮੂਰਤੀ ਸਾਲ 1961 ਵਿਚ ਨਾਲੰਦਾ ਨੇ ਭਾਰਤੀ ਪੁਰਾਤੱਤਵ ਸਰਵੇਖਣ ਸੰਸਥਾ ਦੇ ਇਕ ਮਿਊਜ਼ੀਅਮ ਤੋਂ ਚੋਰੀ ਕੀਤੀਆਂ ਗਈਆਂ 14 ਮੂਰਤੀਆਂ ਵਿਚੋਂ ਇਕ ਸੀ| ਲੰਡਨ ਵਿਚ ਨੀਲਾਮੀ ਲਈ ਸਾਹਮਣੇ ਲਿਆਏ ਜਾਣ ਤੋਂ ਪਹਿਲਾਂ ਇਹ ਮੂਰਤੀ ਕਈ ਸਾਲਾਂ ਤੱਕ ਵੱਖ-ਵੱਖ ਹੱਥਾਂ ਵਿਚੋਂ ਲੰਘੀ| ਮੈਟਰੋਪੋਲੀਟਨ ਪੁਲੀਸ ਮੁਤਾਬਕ ਡੀਲਰ ਅਤੇ ਮਾਲਕ ਨੂੰ ਇਸ ਮੂਰਤੀ ਦੇ ਬਾਰੇ ਵਿਚ ਦੱਸਿਆ ਗਿਆ ਕਿ ਇਹ ਊਹੀ ਮੂਰਤੀ ਹੈ ਜੋ ਭਾਰਤ ਤੋਂ ਚੋਰੀ ਕੀਤੀ ਗਈ ਸੀ| ਫਿਰ ਉਨ੍ਹਾਂ ਨੇ ਪੁਲੀਸ ਦੀ ਕਲਾ ਅਤੇ ਪੁਰਾਤਨ ਯੂਨਿਟ ਈਕਾਈ ਨਾਲ ਸਹਿਯੋਗ ਕੀਤਾ ਅਤੇ ਉਹ ਇਸ ਨੂੰ ਭਾਰਤ ਨੂੰ ਵਾਪਸ ਕਰਨ ਲਈ ਰਾਜ਼ੀ ਹੋ ਗਏ| ਇਸ ਸਾਲ ਮਾਰਚ ਵਿਚ ਹੋਏ ਇਕ ਵਪਾਰ ਮੇਲੇ ਵਿਚ ‘ਐਸੋਸੀਏਸ਼ਨ ਫੌਰ ਇੰਟੂ ਕ੍ਰਾਈਮਸ ਅਗੇਨਸਟ’ ਦੀ ਲਿੰਡਾ ਅਲਬਰਟਸਨ ਅਤੇ ‘ਇੰਡੀਆ ਪ੍ਰਾਈਡ ਪ੍ਰਾਜੈਕਟ’ ਦੇ ਵਿਜੈ ਕੁਮਾਰ ਦੀ ਇਸ ਮੂਰਤੀ ਤੇ ਨਜ਼ਰ ਪਈ ਅਤੇ ਉਨ੍ਹਾਂ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ| ਸਕਾਟਲੈਂਡ ਯਾਰਡ ਨੇ ਲੰਡਨ ਵਿੱਚ ਇੰਡੀਆ ਹਾਊਸ ਵਿਚ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਆਯੋਜਿਤ ਪ੍ਰੋਗਰਾਮ ਵਿਚ ਇਹ ਮੂਰਤੀ ਬ੍ਰਿਟੇਨ ਨੇ ਭਾਰਤ ਦੇ ਰਾਜਦੂਤ ਵਾਈ.ਕੇ. ਸਿਨਹਾ ਨੂੰ ਸੌਂਪੀ| ਸਿਨਹਾ ਨੇ ਬੁੱਧ ਦੀ ਮੂਰਤੀ ਵਾਪਸ ਕੀਤੇ ਜਾਣ ਨੂੰ ਇਕ ਚੰਗਾ ਕਦਮ ਦੱਸਿਆ| ਬ੍ਰਿਟੇਨ ਦੇ ਕਲਾ, ਵਿਰਾਸਤ ਅਤੇ ਸੈਲਾਨੀ ਮੰਤਰੀ ਮਾਈਕਲ ਐਲੀਸ ਨੇ ਕਲਾ ਅਤੇ ਪੁਰਾਤੱਤਵ ਈਕਾਈ ਦੇ ਇਸ ਕਦਮ ਦੀ ਪ੍ਰਸ਼ੰਸਾ ਕੀਤੀ|

Leave a Reply

Your email address will not be published. Required fields are marked *